ਡੇਰਾ ਮੁਖੀ ਰਾਮ ਰਹੀਮ ਨੇ ਬਠਿੰਡਾ ਦੇ ਸਲਾਬਤਪੁਰਾ ਵਿਚ 29 ਜਨਵਰੀ ਨੂੰ ਸਤਿਸੰਗ ਕਰੇਗਾ। ਆਯੋਜਨ ਦੀ ਇਜਾਜ਼ਤ ਮਿਲਣ ਦੇ ਬਾਅਦ ਰਾਮ ਰਹੀਮ ਦੇ ਚੇਲਿਆਂ ਨੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਲਾਬਤਪੁਰਾ ਹਰਿਆਣਾ ਦੇ ਸਿਰਸਾ ਡੇਰੇ ਦੇ ਬਾਅਦ ਦੂਜਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਡੇਰਾ ਹੈ। ਰਾਮ ਰਹੀਮ ਪੰਜਾਬ ਦੇ ਪ੍ਰੇਮੀਆਂ ਨੂੰ ਬਰਨਾਵਾ ਤੋਂ ਆਨਲਾਈਨ ਸੰਬੋਧਨ ਕਰੇਗਾ।
ਸਿਰਸਾ ਵਿਚ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਦੂਜੇ ਸੂਬਿਆਂ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੈਨੇਜਮੈਂਟ ਨੇ ਆਉਣ ਤੋਂ ਰੋਕਿਆ ਗਿਆ ਸੀ ਤਾਂ ਕਿ ਭੀੜ ਨਾ ਹੋ ਜਾਵੇ। ਇਸ ਲਈ ਉਨ੍ਹਾਂ ਦੇ ਸੂਬੇ ਦੀ ਸਾਥ ਸੰਗਤ ਨਹੀਂ ਆ ਸਕੀ। ਇਸ ‘ਤੇ ਰਾਮ ਰਹੀਮ ਦੀ ਮੈਨੇਜਮੈਂਟ ਕਮੇਟੀ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਜਗ੍ਹਾ ਦੀ ਘਾਟ ਕਰਕੇ ਰੋਕਿਆ ਗਿਆ ਸੀ। ਉੁਦੋਂ ਰਾਮ ਰਹੀਮ ਨੇ ਪੰਜਾਬ, ਰਾਜਸਥਾਨ ਵਾਲਿਆਂ ਨੂੰ ਕਿਹਾ ਕਿ ਇਸ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਉਨ੍ਹਾਂ ਨੂੰ ਸਤਿਸੰਗ ਕਰਨ ਦੀ ਨਵੀਂ ਤਰੀਕ ਦਿੱਤੀ ਜਾਵੇਗੀ। ਇਹ ਸਤਿਸੰਗ ਸਿਰਫ ਉਨ੍ਹਾਂ ਦੇ ਸੂਬੇ ਦੀ ਸੰਗਤ ਲਈ ਹੋਵੇਗਾ।
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਪੈਰੋਲ ਨੂੰ ਲੈ ਕੇ ਉਠੇ ਵਿਵਾਦ ‘ਤੇ ਕਿਹਾ ਕਿ ਰਾਮ ਰਹੀਮ ਨੂੰ ਕੋਈ ਵਾਧੂ ਪੈਰੋਲ ਨਹੀਂ ਦਿੱਤੀ ਗਈ। ਉਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਜੇਲ੍ਹ ਮੰਤਰੀ ਨੇ ਕਿਹਾ ਕਿ ਸਾਲ ਵਿਚ 10 ਹਫਤੇ ਦੀ ਪੈਰੋਲ ਤੇ 4 ਹਫਤਿਆਂ ਦੀ ਫਰਲੋ ਦਿੱਤੀ ਜਾਂਦੀ ਹੈ। ਉਹ ਜਦੋਂ ਚਾਹੇ ਮੰਗ ਸਕਦਾ ਹੈ। ਨਵਾਂ ਸਾਲ ਆਉਣ ‘ਤੇ ਉਨ੍ਹਾਂ ਨੇ ਪੈਰੋਲ ਮੰਗੀ ਅਸੀਂ ਦੇ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਬਦਮਾਸ਼ਾਂ ਨੇ ਸੜਕ ‘ਤੇ ਸ਼ਰੇਆਮ ਕੀਤੀ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ
ਪਿਛਲੇ ਸਾਲ ਵੀ ਉਸ ਨੂੰ 91 ਦਿਨ ਦੀ ਪੈਰੋਲ ਤੇ ਫਰਲੋ ਮਿਲੀ ਸੀ। ਹੁਣ ਉਸ ਨੂੰ 5 ਸਾਲ ਵਿਚ ਪਹਿਲੀ ਵਾਰ ਆਪਣੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਵਰੀ ਅਵਤਾਰ ਮਹੀਨੇ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਉਹ 14 ਮਹੀਨਿਆਂ ਵਿਚ ਚੌਥੀ ਵਾਰ ਪੈਰੋਲ ‘ਤੇ ਬਾਹਰ ਆ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: