ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਲੋਂ ਗਲੋਬਲ ਟੇਲੈਂਟ ਟ੍ਰੈਕ (ਜੀ.ਟੀ.ਟੀ.), ਬਾਰਕਲੇਜ਼ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਚਾਰ ਰੋਜ਼ਾ ਲਾਈਫ ਸਕਿੱਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਲੋੜੀਂਦੀ ਮੁੱਢਲੀ ਜਾਣਕਾਰੀ ਅਤੇ ਹੁਨਰ ਨਾਲ ਲੈਸ ਕਰਨਾ ਸੀ। ਇਹ ਪ੍ਰੋਗਰਾਮ ਡਾ. ਸੰਦੀਪ ਸਿੰਘ, ਪ੍ਰੈਜ਼ੀਡੇਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਡਾ. ਹਰਸ਼ ਸਦਾਵਰਤੀ, ਵਾਇਸ ਪ੍ਰੈਜ਼ੀਡੇਂਟ, ਦੇਸ਼ ਭਗਤ ਯੂਨੀਵਰਸਿਟੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਡਾ. ਸੰਦੀਪ ਸਿੰਘ, ਪ੍ਰੈਜ਼ੀਡੇਂਟ, ਦੇਸ਼ ਭਗਤ ਯੂਨੀਵਰਸਿਟੀ ਨੇ ਗਲੋਬਲ ਟੈਲੇਂਟ ਟ੍ਰੈਕ (ਜੀ.ਟੀ.ਟੀ.), ਬਾਰਕਲੇਜ਼ ਨੂੰ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਰਾਂਹੀ ਵਿਦਿਆਰਥੀਆਂ ਨੂੰ ਕਾਰਪੋਰੇਟ ਟਰੇਨਰਜ਼ ਦੁਆਰਾ ਉਨ੍ਹਾਂ ਦੇ ਜੀਵਨ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਵਿਦਿਆਰਥੀ ਨੌਕਰੀ ਲੈਣ ਲਈ ਇੰਟਰਵਿਊ ਵਿੱਚ ਜਾਵੇਗਾ ਤਾਂ ਇਹ ਸਿਖਲਾਈ ਉਸ ਇੰਟਰਵਿਊ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ।
ਇਹ ਵੀ ਪੜ੍ਹੋ : PM ਮੋਦੀ ਨੇ ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਦੇਖੋ ਕੀ ਕਿਹਾ
ਡਾ. ਹਰਸ਼ ਸਦਾਵਰਤੀ, ਵਾਇਸ ਪ੍ਰੈਜ਼ੀਡੇਂਟ, ਦੇਸ਼ ਭਗਤ ਯੂਨੀਵਰਸਿਟੀ ਨੇ ਦੱਸਿਆ ਕਿ ਸੈਸ਼ਨ ਦੀ ਸ਼ੁਰੂਆਤ ਨਿੱਜੀ ਬ੍ਰਾਂਡਿੰਗ ਬਾਰੇ ਚਰਚਾ ਕਰਕੇ ਕੀਤੀ ਗਈ।ਇਸ ਪ੍ਰੋਗਾਮ ਦਾ ਉਦੇਸ਼ ਤਣਾਅ ਦੇ ਸਮੇਂ, ਪ੍ਰਭਾਵਾਂ, ਆਲੋਚਨਾਤਮਕ ਸੋਚ ਅਤੇ ਰਚਨਾਤਮਕਤਾ ਦੇ ਹੁਨਰ ਨੂੰ ਸਮਝਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸੀ ।ਉਨ੍ਹਾਂ ਇਹ ਵੀ ਦੱਸਿਆ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗ ਜਿਵੇਂ ਕਿ – ਇੰਜੀਨਿਅਰਿੰਗ, ਮੈਨੇਜਮੈਂਟ ਅਤੇ ਫਾਰਮੈਸੀ ਦੇ ਲਗਭਗ 150 ਤੋਂ ਵੱਧ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਅਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਅੰਤ ਵਿੱਚ ਵਿਦਿਆਰਥੀਆਂ ਵਲੋਂ ਕਈ ਸਵਾਲ ਵੀ ਪੁੱਛੇ ਗਏ, ਜਿਸ ਦਾ ਕਾਰਪੋਰੇਟ ਟਰੇਨਰਜ਼ ਦੁਆਰਾ ਉਨ੍ਹਾਂ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਵੀ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -: