ਅਮਰੀਕਾ ਦੇ ਹਵਾਈ ਖੇਤਰ ‘ਤੇ ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਹੇ ਚੀਨ ਦੇ ‘ਜਾਸੂਸੀ ਗੁਬਾਰੇ’ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਹੁਕਮ ਮਿਲੇ ਹੀ ਯੂਐੱਸ ਏਅਰਫੋਰਸ ਨੇ ਹਾਈਟੈਕ F-22 ਰੈਪਟਰ ਏਅਰਕ੍ਰਾਫਟ ਦੀ ਮਦਦ ਨਾਲ ਚੀਨੀ ਗੁਬਾਰੇ ਨੂੰ ਨਸ਼ਟ ਕਰ ਦਿੱਤਾ। ਗੁਬਾਰੇ ਨੂੰ ਨਸ਼ਟ ਕਰਨ ਲਈ ਸਿੰਗਲ ਸਾਈਡਵਿੰਡਰ ਮਿਜਾਈਲ ਦਾਗੀ ਗਈ। ਜਾਸੂਸੀ ਗੁਬਾਰੇ ਦੇ ਮਲਬੇ ਨਾਲ ਕਿਸੇ ਨੂੰ ਨੁਕਸਾਨ ਨਾ ਪਹੁੰਚੇ, ਇਸ ਲਈ ਅਮਰੀਕਾ ਦੇ ਸਾਊਥ ਕੈਰੋਲਿਨਾ ਦੇ ਸਮੁੰਦਰੀ ਕਿਨਾਰੇ ਤੋਂ ਲਗਭਗ 9.6 ਕਿਲੋਮੀਟਰ ਦੂਰ ਅਟਲਾਂਟਿਕ ਮਹਾਸਗਰ ਵਿਚ ਨਸ਼ਟ ਕੀਤਾ ਗਿਆ। ਜਾਸੂਸੀ ਗੁਬਾਰੇ ਨੂੰ ਨਸ਼ਟ ਕਰਨ ਲਈ ਫਾਈਟਰ ਏਅਰਕ੍ਰਾਫਟ ਨੇ ਅਮਰੀਕਾ ਦੇ ਵਰਜੀਨੀਆ ਦੇ ਲੈਂਗਲੀ ਏਅਰਫੋਰਸ ਬੇਸ ਤੋਂ ਉਡਾਣ ਭਰੀ ਸੀ।
ਅਮਰੀਕਾ ਦੇ ਇਸ ਕਦਮ ਨਾਲ ਚੀਨ ਬੁਰੀ ਤਰ੍ਹਾਂ ਭੜਕ ਗਿਆ ਹੈ। ਗੁਬਾਰਾ ਨਸ਼ਟ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਅਮਰੀਕਾ ਇਸ ਮੁੱਦੇ ਨੂੰ ਸ਼ਾਂਤੀ ਨਾਲ ਹੱਲ ਕਰੇ ਪਰ ਅਮਰੀਕਾ ਨੇ ਸਾਡੇ ਜਾਸੂਸੀ ਗੁਬਾਰੇ ਨੂੰ ਨਸ਼ਟ ਕਰ ਦਿੱਤਾ। ਅਸੀਂ ਉਸ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਦੇ ਹਾਂ। ਅਮਰੀਕਾ ਨੇ ਇਸ ਨੂੰ ਅੰਜਾਮ ਦੇ ਕੇ ਕੌਮਾਂਤਰੀ ਮਾਪਦੰਡਾਂ ਦਾ ਉਲੰਘਣ ਕੀਤਾ ਹੈ। ਚੀਨ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਚਨਬੱਧ ਹੈ। ਅਸੀਂ ਅਮਰੀਕਾ ਨਾਲ ਕਈ ਵਾਰ ਇਸ ਬਾਰੇ ਚਰਚਾ ਕੀਤੀ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਾਡਾ ਏਅਰਸ਼ਿਪ ਗਲਤੀ ਨਾਲ ਅਮਰੀਕਾ ਦੇ ਹਵਾਈ ਖੇਤਰ ਵਿਚ ਆ ਗਿਆ ਹੈ। ਇਹ ਸਿਰਫ ਇਕ ਦੁਰਘਟਨਾ ਸੀ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਗੁਬਾਰੇ ਨਾਲ ਅਮਰੀਕਾ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ
ਚੀਨ ਦਾ ਜਾਸੂਸੀ ਗੁਬਾਰਾ ਨਸ਼ਟ ਕੀਤੇ ਜਾਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਮੈਨੂੰ ਗੁਬਾਰੇ ਬਾਰੇ ਦੱਸਿਆ ਗਿਆ ਮੈਂ ਪੈਂਟਾਗਨ ਨੂੰ ਤੁਰੰਤ ਗੁਬਾਰਾ ਨਸ਼ਟ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਫੈਸਲਾ ਕੀਤਾ ਕਿ ਗੁਬਾਰੇ ਨੂੰ ਨਸ਼ਟ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਸ ਦੇ ਮਲਬੇ ਨਾਲ ਜ਼ਮੀਨ ‘ਕੇ ਕਿਸੇ ਨੂੰ ਨੁਕਸਾਨ ਨਾ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: