ਸਿਰਡੀ ਸਾਈਂ ਬਾਬਾ ਨੂੰ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੇ ਰਿਕਾਰਡਤੋੜ ਚੜ੍ਹਾਵਾ ਚੜ੍ਹਾਇਆ ਹੈ। ਸਾਲ 2022 ਵਿਚ 400 ਕਰੋੜ 17 ਲੱਖ ਰੁਪਿਆਂ ਦਾ ਦਾਨ ਸਾਈਂ ਬਾਬਾ ਨੂੰ ਅਰਪਣ ਕੀਤਾ ਗਿਆ ਹੈ। 400 ਕਰੋੜ ਤੋਂ ਵਧ ਦੇ ਚੜ੍ਹਾਵੇ ਵਿਚੋਂ 167 ਕਰੋੜ 77 ਲੱਖ ਇਕ ਹਜ਼ਾਰ 27 ਰੁਪਏ ਸਿੱਧੇ ਦਾਨ ਪੇਟੀ ਵਿਚ ਆਏ। ਇਸ ਤੋਂ ਇਲਾਵਾ ਦਾਨ ਕਾਊਂਟਰ ‘ਤੇ ਕਟਵਾਈ ਜਾਣ ਵਾਲੀਆਂ ਰਸੀਆਂ ਤੋਂ 74 ਕਰੋੜ 3 ਲੱਖ 26 ਹਜ਼ਾਰ 464 ਰੁਪਏ ਦਾਨ ਵਿਚ ਮਿਲੇ।
ਆਨਲਾਈਨ ਪੇਮੈਂਟ, ਮਨੀ ਆਰਡਰ ਚੈੱਕ ਆਦਿ ਤੋਂ 144 ਕਰੋੜ 45 ਲੱਖ, 22 ਹਜ਼ਾਰ 497 ਰੁਪਏ ਦੀ ਰਕਮ ਦਾਨ ਵਜੋਂ ਮਿਲੀ। ਇਸ ਵਿਚ 26 ਕਿਲੋ ਸੋਨਾ ਤੇ 330 ਕਿਲੋ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਕੁੱਲ 13 ਕਰੋੜ 63 ਲੱਖ ਰੁਪਏ ਹੈ, ਸ਼ਾਮਲ ਹੈ। ਇਸ ਦਾਨ ਨਾਲ ਸਾਈਂ ਬਾਬਾ ਮੰਦਰ ਟਰੱਸਟ ਦੋ ਹਸਪਤਾਲ ਚਲਾਉਂਦਾ ਹੈ। ਸਾਈਬਾਬਾ ਪ੍ਰਸਾਦਲਿਆ ਵਿੱਚ ਰੋਜ਼ਾਨਾ 50 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ। ਰਸਤੇ, ਏਅਰਪੋਰਟ ਲਈ ਵੀ ਟਰੱਸਟ ਵੱਲੋਂ ਮਦਦ ਦਿੱਤੀ ਜਾਂਦੀ ਹੈ। ਟਰੱਸਟ ਨੇ ਕੋਰੋਨਾ ਨਾਲ ਲੜਨ ਲਈ ਸਰਕਾਰ ਨੂੰ 51 ਕਰੋੜ ਰੁਪਏ ਦੀ ਮਦਦ ਵੀ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇੱਕਲੌਤੇ ਪੁੱਤਰ ਸੀ ਗੁਰਮੀਤ
ਨਵੇਂ ਸਾਲ ਮੌਕੇ ਸ਼ਰਧਾਲੂਆਂ ਨੇ ਸਾਈਂ ਬਾਬਾ ਨੂੰ ਮਾਲਾਮਾਲ ਕਰ ਦਿੱਤਾ। ਨਵੇਂ ਸਾਲ ਦੌਰਾਨ 25 ਦਸੰਬਰ 2022 ਤੋਂ 2 ਜਨਵਰੀ 2023 ਤੱਕ 9 ਦਿਨਾਂ ਵਿਚ ਦੇਸ਼-ਵਿਦੇਸ਼ ਤੋਂ 8 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸਾਈਂ ਬਾਬਾ ਸਮਾਧੀ ‘ਤੇ ਮੱਥਾ ਟੇਕ ਕੇ ਨਵੇਂ ਸਾਲ ਲਈ ਸਾਈ ਬਾਬਾ ਤੋਂ ਆਸ਼ੀਰਵਾਦ ਲੈ ਕੇ ਚੜ੍ਹਾਵਾ ਚੜ੍ਹਾਇਆ ਹੈ। ਇਨ੍ਹਾਂ 9 ਦਿਨਾਂ ਦੌਰਾਨਾ 9 ਕਰੋੜ 78 ਲੱਖ 79 ਹਜ਼ਾਰ 48 ਰੁਪਏ ਮਿਲੇ। ਵੱਖ-ਵੱਖ ਡੋਨੇਸ਼ਨ ਕਾਊਂਟਰ ‘ਤੇ 3 ਕਰੋੜ 67 ਲੱਖ 67 ਹਜ਼ਾਰ 698 ਸ਼ਰਧਾਲੂਆਂ ਨੇ ਦਾਨ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: