ਡੀਜੀਸੀਏ ਨੇ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਏਅਰਲਾਈਨ ਗੋ ਫਸਟ ਨੂੰ ਆਪਣੀਆਂ ਉਡਾਣਾਂ ਲਈ ਟਿਕਟ ਬੁਕਿੰਗ ਫੌਰਨ ਰੋਕਣ ਦਾ ਨਿਰਦੇਸ਼ ਦਿੱਤਾ। ਸੂਤਰਾਂ ਨੇ ਦੱਸਿਆ ਕਿ ਡੀਜੀਸੀਏ ਨੇ ਏਅਰਲਾਈਨ ਨੂੰ ਸੁਰੱਖਿਅਤ ਤੇ ਭਰੇਸੋਯੇਗ ਤਰੀਕੇ ਨਾਲ ਸੰਚਾਲਨ ਕਰ ਸਕਣ ਵਿਚ ਅਸਫਲ ਰਹਿਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।
ਗੋ ਫਸਟ ਨੇ ਪਹਿਲਾਂ ਤੋਂ ਹੀ 15 ਮਈ ਤੱਕ ਟਿਕਟਾਂ ਨੂੰ ਰੋਕ ਦਿੱਤਾ ਹੈ। ਇਸ ਦੇ ਨਾਲ 12 ਮਈ ਤੱਕ ਏਅਰਾਲਾਈਨ ਨੇ ਆਪਣੀਆਂ ਉਡਾਣਾਂ ਰੱਦ ਕੀਤੀਆਂ ਹੋਈਆਂ ਹਨ। ਪਿਛਲੇ ਹਫਤੇ ਏਅਰਲਾਈਨ ਨੇ ਇੰਜਣ ਸਪਲਾਈ ਸਮੇਂ ‘ਤੇ ਨਾ ਹੋਣ ਨਾਲ ਪੈਦਾ ਹੋਏ ਵਿੱਤੀ ਸੰਕਟ ਦਾ ਹਵਾਲਾ ਦਿੰਦੇ ਹੋਏ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੇ ਸਾਹਮਣੇ ਸਵੈ-ਇੱਛਤ ਦੀਵਾਲੀਆਪਨ ਦੇ ਹੱਲ ਲਈ ਅਰਜ਼ੀ ਵੀ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਹੋ ਚੁੱਕੀ ਹੈ ਤੇ ਫੈਸਲਾ ਅਜੇ ਸੁਰੱਖਿਅਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਫਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ‘ਚ ਬੈਨ, ਸੂਬਾ ਸਰਕਾਰ ਨੇ ਲਿਆ ਫੈਸਲਾ
ਸੂਤਰਾਂ ਮੁਤਾਬਕ ਗੋ ਫਸਟ ਵਿਚ ਸੰਕਟ ਗੰਭੀਰ ਹੋਣ ਦੇ ਬਾਅਦ ਡੀਜੀਸੀਪੀ ਨੇ ਉਸ ਨੂੰ ਪ੍ਰਤੱਖ ਤੇ ਅਪ੍ਰਤੱਖ ਤੌਰ ਤੋਂ ਹੋਣ ਵਾਲੀ ਟਿਕਟ ਬੁਕਿੰਗ ਅਗਲੇ ਹੁਕਮ ਤੱਕ ਫੌਰਨ ਰੋਕਣ ਨੂੰ ਕਿਹਾ ਹੈ। ਇਸ ਤੋਂ ਇਲਾਵਾ 15 ਦਿਨਾਂ ਦੇ ਅੰਦਰ ਜਹਾਜ਼ ਚਲਾਉਣ ਦੇ ਯੋਗ ਨਾ ਹੋਣ ‘ਤੇ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਗੋ ਫਸਟ ਤੋਂ ਮਿਲਣ ਵਾਲੇ ਜਵਾਬ ਦੇ ਆਧਾਰ ‘ਤੇ ਹੀ ਉਸ ਨੂੰ ਦਿੱਤੇ ਗਏ ਜਹਾਜ਼ ਚਲਾਉਣ ਦੇ ਪ੍ਰਮਾਣ ਪੱਤਰ (ਏਓਸੀ) ਨੂੰ ਜਾਰੀ ਰੱਖਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: