ਦੇਸ਼ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਏਅਰਪੋਰਟਸ ਤੇ ਫਲਾਈਟਾਂ ਵਿਚ ਮਾਸਕ ਨਾ ਲਗਾਉਣ ‘ਤੇ ਫਿਰ ਤੋਂ ਸਖਤੀ ਕਰ ਦਿੱਤੀ ਗਈ ਹੈ। DGCA ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹੁਕਮ ਦਿੱਤਾ ਕਿ ਮਾਸਕ ਨਾ ਪਹਿਨਣ ਵਾਲਿਆਂ ਨੂੰ ਟੇਕ-ਆਫ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਜਾਵੇ। ਇਸ ਦੀ ਜ਼ਿੰਮੇਵਾਰੀ CISF ਮੁਲਾਜ਼ਮਾਂ ਨੂੰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਏੇਅਰਲਾਈਨ ਇਹ ਨਿਸ਼ਚਿਤ ਕਰੇਗੀ ਕਿ ਜੇਕਰ ਕੋਈ ਯਾਤਰੀ ਵਾਰ-ਵਾਰ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਉਸ ਨੂੰ ਫਲਾਈਟ ਤੋਂ ਬਾਹਰ ਕਰ ਦਿੱਤਾ ਜਾਵੇ। ਏਅਰਪੋਰਚ ਸੰਚਾਲਕਾਂ ਨੂੰ ਅਨਾਊਂਸਮੈਂਟ ਤੇ ਸਰਵਿਸਲਾਂਸ ਵਧਾਉਣ ਨੂੰ ਕਿਹਾ ਗਿਆ ਹੈ। DGCA ਨੇ ਕਿਹਾ ਕਿ ਮਾਸਕ ਪਹਿਨਣ ਤੋਂ ਇਨਕਾਰ ਕਰਨ ਦੇ ਮਾਮਲਿਆਂ ਵਿਚ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਯਾਤਰੀਆਂ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਸੁਰੱਖਿਆ ਏਜੰਸੀਆਂ ਨੂੰ ਸੌਂਪਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਏਅਰਪੋਰਟਸ ਤੇ ਫਲਾਈਟਾਂ ਵਿਚ ਕੋਵਿਡ ਪ੍ਰੋਟੋਕਾਲ ਦੇ ਸਖਤ ਪਾਲਣ ਦੇ ਹੁਕਮ ਦਿੱਤੇ ਸਨ। ਐਕਟਿੰਗ ਚੀਫ ਜਸਟਿਸ ਵਿਪਿਨ ਸਾਂਝੀ ਦੀ ਬੈਂਚ ਨੇ ਕਿਹਾ ਕਿ ਜੋ ਲੋਕ ਏਅਰਪੋਰਟ ‘ਤੇ ਤੇ ਜਹਾਜ਼ ‘ਚ ਮਾਸਕ ਨਹੀਂ ਪਹਿਨਦੇ ਹਨ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕੋਈ ਨਿਯਮ ਨਾ ਮੰਨੇ ਤਾਂ ਉਸ ਨੂੰ ਏਅਰਪੋਰਟ ਜਾਂ ਜਹਾਜ਼ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਹੀ ਹੈ ਮੂਸੇਵਾਲਾ ਹੱਤਿਆਕਾਂਡ ਦਾ ‘ਮਾਸਟਰ ਮਾਈਂਡ’, ਦਿੱਲੀ ਪੁਲਿਸ ਦਾ ਖੁਲਾਸਾ
ਏਅਰ ਟ੍ਰੈਵਲ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਦਿੱਲੀ ਹਾਈਕੋਰਟ ਵਿਚ PIL ਦਾਖਲ ਕੀਤੀ ਸੀ, ਜਿਸ ਦੇ ਬਾਅਦ ਕੋਰਟ ਨੇ ਨਿਯਮਾਂ ਦੇ ਸਖਤ ਪਾਲਣ ਦਾ ਹੁਕਮ ਜਾਰੀ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਕੋਰਟ ਨੂੰ ਦੱਸਿਆ ਕਿ ਜਹਾਜ਼ ਵਿਚ ਸਿਰਫ ਖਾਣਾ ਖਾਣ ਦੌਰਾਨ ਮਾਸਕ ਉਤਾਰੇ ਜਾਣ ਦੀ ਛੋਟ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: