ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਇੰਚਾਰਜ ਜਗਜੀਵਨ ਰਾਮ ਦੀ ਅਗਵਾਈ ਵਾਲੇ ਨਾਕੇ ਤੋਂ ਨਸ਼ਾ ਤਸਕਰਾਂ ਸਣੇ ਕੋਈ ਵੀ ਅਸਮਾਜਿਕ ਤੱਤ ਭੱਜ ਨਹੀਂ ਸਕਿਆ ਹੈ। ਸਿਰਫ ਇਕ ਸਾਲ ਵਿਚ ਜ਼ਿਆਦਾਤਰ ਆਰਮਸ ਐਕਟ ਅਤੇ NDPS ਐਕਟ ਤਹਿਤ 145 FIR ਦਰਜ ਕੀਤੀਆਂ ਗਈਆਂ।
ਇਨ੍ਹਾਂ ਵਿਚ 6.8 ਕਿਲੋ ਹੈਰੋਇਨ, 77.5 ਕਿਲੋ ਅਫੀਮ, 8 ਕੁਇੰਟਲ ਚੂਰਾ ਪੋਸਤ, 1.8 ਕਿਲੋ ਆਈਸੀਈ, 5.8 ਕਿਲੋ ਚਰਸ, 79 ਕਿਲੋ ਗਾਂਜਾ 2.39 ਲੱਖ ਨਸ਼ੀਲੀਆਂ ਗੋਲੀਆਂ, 50 ਪਿਸੌਤਲਾਂ, ਇਕ ਰਾਈਫਲ, 4.74 ਕਰੋੜ ਦੀ ਭਾਰਤੀ ਮੁੰਦਰਾ, 1.39 ਲੱਖ ਦੇ ਨਕਲੀ ਨੋਟ, 4 ਕਿਲੋ ਸੋਨਾ ਤੇ 213 ਕਿਲੋ ਚਾਂਦੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਖੰਨਾ ਦੇ ਬਾਹੋ ਮਾਜਰਾ ਪਿੰਡ ਵਿਚ ਰਾਈਸ ਸ਼ੈਲਟਰ ਦੇ ਪਰਿਸਰ ਵਿਚ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰਖਾਨੇ ਦਾ ਭਾਂਡਾਫੋੜ ਕਰਨ ਵਿਚ ਵੀ ਜਗਜੀਵਨ ਦਾ ਹੱਥ ਸੀ।
ਆਪਣੇ ਫਜ਼ਰ ਪ੍ਰਤੀ ਸਮਰਪਣ ਨੂੰ ਪਛਾਣਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸਬ-ਇੰਸਪੈਕਟਰ ਜਗਜੀਵਨ ਰਾਮ ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਪਦਉੱਨਤ ਕੀਤਾ। ਡੀਜੀਪੀ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਵਿਵਸਥਾ ਅਰਪਿਤ ਸ਼ੁਕਲਾ ਤੇ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਵੀ ਸਨ।
ਇਹ ਵੀ ਪੜ੍ਹੋ : MS ਧੋਨੀ ਨੇ IPL ਤੋਂ ਸੰਨਿਆਸ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਫੈਨਸ ਨੂੰ ਦਿੱਤੀ ਇਹ ਖੁਸ਼ਖਬਰੀ
ਡੀਜੀਪੀ ਗੌਰਵ ਯਾਦਵ ਨੇ ਜਗਜੀਵ ਰਾਮ ਦੇ ਮੋਢਿਆਂ ‘ਤੇ ਸਟਾਰ ਪਿਨ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਨਵੇਂ ਪਦਉੱਨਤ ਇੰਸਪੈਕਟਰ ਨੂੰ ਸਖਤ ਮਿਹਨਤ ਕਰਨ ਤੇ ਸਮਰਪਣ, ਈਮਾਨਦਾਰੀ ਨਾਲ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਜੋੜਿਆ ਗਿਆ ਸਿਤਾਰਾ ਇਕ ਵੱਡੀ ਜ਼ਿੰਮੇਵਾਰੀ ਦੇ ਨਾਲ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: