ਚੰਡੀਗੜ੍ਹ : ਲੁਧਿਆਣਾ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਸਿਦਾਰਥ ਚਟੋਪਾਧਇਆਏ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਧਮਾਕੇ ਪਿੱਛੇ ਡਰੱਗ ਮਾਫੀਆ, ਗੈਂਗਸਟਰ ਤੇ ਖਾਲਿਸਤਾਨੀ ਅੱਤਵਾਦੀ ਸ਼ਾਮਲ ਹਨ। ਮਾਰਾ ਗਿਆ ਗਗਨਦੀਪ ਹੀ ਕੋਰਟ ਵਿਚ ਬੰਬ ਪਲਾਂਟ ਕਰਨ ਲਈ ਗਿਆ ਸੀ। ਉਸ ਦੇ ਜੇਲ੍ਹ ਵਿਚ ਰਹਿਣ ਦੌਰਾਨ ਡਰੱਗਸ ਮਾਫੀਆ ਨਾਲ ਸਬੰਧ ਰਹੇ ਜਿਸ ਤੋਂ ਬਾਅਦ ਉਹ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿਚ ਆਇਆ।
ਲੁਧਿਆਣਾ ਧਮਾਕੇ ਵਿਚ RDX ਦਾ ਇਸਤੇਮਾਲ ਕੀਤਾ ਗਿਆ। ਧਮਾਕੇ ਨਾਲ ਪਾਣੀ ਦੀ ਪਾਈਪ ਫਟ ਗਈ ਜਿਸ ਨਾਲ ਭਾਰੀ ਮਾਤਰਾ ਵਿਚ ਵਿਸਫੋਟਕ ਵਹਿ ਗਿਆ। ਟਿਫਇਨ ਬੰਬ ਹੋਣ ਦੀ ਵੀ ਸ਼ੰਕਾ ਹੈ। ਡੀਜੀਪੀ ਨੇ ਕਿਹਾ ਕਿ ਇਸ ਦੀ ਫਾਰੈਂਸਿਕ ਜਾਂਚ ਕਰਾਈ ਜਾ ਰਹੀ ਹੈ। ਉਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਗਗਨਦੀਪ ਨੇ ਬੰਬ ਕਿਤੇ ਹੋਰ ਪਲਾਂਟ ਕਰਨਾ ਸੀ। ਇਸ ਲਈ ਉਹ ਬਾਥਰੂਮ ਵਿਚ ਤਾਰ ਜੋੜਨ ਲਈ ਗਿਆ ਸੀ। ਉਸ ਸਮੇਂ ਉਹ ਇਕੱਲਾ ਸੀ। ਬੰਬ ਨੂੰ ਅਸੈਂਬਲ ਕਰਦੇ ਸਮੇਂ ਉਹ ਫਟ ਗਿਆ। ਮ੍ਰਿਤਕ ਦੇ ਸਰੀਰ ਦੀ ਪੁਜ਼ੀਸ਼ਨ ਦੇਖ ਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਗਗਨਦੀਪ ਇਕੱਲਾ ਇਸ ਸਾਜ਼ਿਸ਼ ਦਾ ਹਿੱਸਾ ਲੱਗ ਰਿਹਾ ਸੀ ਪਰ ਇਸ ਵਿਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਸੀ ਸੀ. ਟੀ. ਵੀ. ਵਿਚ ਵੀ ਕੁਝ ਸ਼ੱਕੀ ਨਜ਼ਰ ਆਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
DGP ਨੇ ਕਿਹਾ ਕਿ ਇਹ ਕਾਫੀ ਪਾਵਰਫੁੱਲ ਬਲਾਸਟ ਸੀ, ਜਿਸ ਨੂੰ ਪੁਲਿਸ ਨੇ 24 ਘੰਟੇ ਵਿਚ ਸੁਲਝਾ ਲਿਆ । ਮੌਕੇ ਤੋਂ ਪੁਲਿਸ ਨੂੰ ਕੱਪੜੇ, ਸਿਮ ਕਾਰਡ, ਮੋਬਾਈਲ ਤੇ ਟੈਟੂ ਮਿਲਿਆ ਜਿਸ ਤੋਂ ਬਾਅਦ ਸਾਨੂੰ ਲੱਗਾ ਕਿ ਮਰਨ ਵਾਲਾ ਹੀ ਉਥੇ ਬੰਬ ਲੈ ਕੇ ਗਿਆ ਸੀ। ਜਾਂਚ ਅੱਗੇ ਕਨਰ ਤੋਂ ਬਾਅਦ ਇਹ ਕੰਫਰ ਹੋ ਗਿਆ ਕਿ ਇਥੇ ਮਰਨ ਵਾਲੇ ਨੇ ਹੀ ਬਲਾਸਟ ਕੀਤਾ ਸੀ ਜਿਸ ਦੀ ਪਛਾਣ ਪੰਜਾਬ ਪੁਲਿਸ ਦੇ ਮੁਅੱਤਲ ਕਾਂਸਟੇਬਲ ਗਗਨਦੀਪ ਵਜੋਂ ਹੋਈ।
ਉਨ੍ਹਾਂ ਕਿਹਾ ਕਿ ਗਗਨਦੀਪ ਪਹਿਲਾਂ ਨਸ਼ੇ ਦੇ ਕੇਸ ਵਿਚ ਫੜਿਆ ਗਿਆ ਸੀ। ਇਸ ਤੋਂ ਬਾਅਦ ਉਹ ਜੇਲ੍ਹ ਗਿਆ ਉਥੇ ਉਸ ਦੀ ਡਰੱਗ ਮਾਫੀਆ ਨਾਲ ਜਾਣ-ਪਛਾਣ ਹੋਈ। ਮਾਫੀਆ ਤੋਂ ਬਾਅਦ ਉਹ ਟੈਰਰ ਵੱਲ ਚਲਾ ਗਿਆ। ਇਸ ਦੌਰਾਨ ਹੀ ਉਹ ਆਰਗੇਨਾਈਜ਼ਡ ਕ੍ਰਾਈਮ ਯਾਨੀ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ।
ਗਗਨਦੀਪ ਖਿਲਾਫ 2019 ਵਿਚ ਐਨਡੀਪੀਐੱਸ ਐਕਟ ਦਾ ਕੇਸ ਦਰਜ ਸੀ। ਉਸ ਤੋਂ ਐੱਸਟੀਐੱਫ ਨੇ 2019 ਨੂੰ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਸ ਸਮੇਂ ਉਹ ਖੰਨਾ ਦੇ ਥਾਣਾ ਸਦਰ ਵਿਚ ਮੁਨਸ਼ੀ ਸੀ। ਇਸ ਤੋਂ ਬਾਅਦ ਉਸ ਦੇ ਸਾਥੀਆਂ ਅਮਨਦੀਪ ਤੇ ਵਿਕਾਸ ਨੂੰ ਵੀ 400 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ। 2 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਹ ਜ਼ਮਾਨਤ ਉਤੇ ਬਾਹਰ ਆਇਆ ਸੀ। ਇਥੇ ਉਸ ਦਾ ਟ੍ਰਾਇਲ ਵੀ ਚੱਲ ਰਿਹਾ ਸੀ।