ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਜੈਪੁਰ ਲਈ ਫਿਰ ਤੋਂ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ 20 ਜਨਵਰੀ ਤੋਂ ਇਸ ਰੂਟ ‘ਤੇ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਕੋਰੋਨਾ ਕਾਲ ਦੇ ਬਾਅਦ ਤੋਂ ਹੀ ਇਹ ਉਡਾਣ ਪੂਰੀ ਤਰ੍ਹਾਂ ਬੰਦ ਸੀ ਤੇ ਯਾਤਰੀਆਂ ਨੂੰ ਦਿੱਲੀ ਤੋਂ ਹੋ ਕੇ ਪਿੰਕ ਸਿਟੀ ਯਾਨੀ ਜੈਪੁਰ ਜਾਣਾ ਪੈਂਦਾ ਸੀ। ਲਗਭਗ ਪੌਣੇ ਤਿੰਨ ਸਾਲ ਬਾਅਦ ਇਹ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ।
ਏਅਰਲਾਈਨ ਕੰਪਨੀ ਦੇ ਇਸ ਐਲਾਨ ਦੇ ਬਾਅਦ ਦੋਵੇਂ ਸ਼ਹਿਰਾਂ ਦੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਘੁੰਮਣ-ਫਿਰਨ ਦੇ ਮਕਸਦ ਨਾਲ ਦੋਵੇਂ ਹੀ ਸ਼ਹਿਰ ਦੇਸ਼ ਦੇ ਨਕਸ਼ੇ ‘ਤੇ ਵੱਡੇ ਸੈਰ-ਸਪਾਟੇ ਵਾਲੇ ਥਾਂ ਵਜੋਂ ਜਾਣੇ ਜਾਂਦੇ ਹਨ। ਹੁਣ ਨਵੀਂ ਉਡਾਣ ਦੇ ਸ਼ੁਰੂ ਹੋ ਜਾਣ ਨਾਲ ਜੈਪੁਰ ਲਈ ਸੰਪਰਕ ਹੋਰ ਮਜ਼ਬੂਤ ਹੋ ਜਾਵੇਗਾ। ਇਸ ਤੋਂ ਪਹਿਲਾਂ ਵਿਸਤਾਰਾ ਤੇ ਇੰਡੀਗੋ ਕੰਪਨੀ ਵੱਲੋਂ ਇਸ ਰੂਟ ‘ਤੇ ਜਹਾਜ਼ ਭੇਜਿਆ ਜਾਂਦਾ ਹੈ। ਇਹ ਦੋਵੇਂ ਹੀ ਕੰਪਨੀ ਦੇ ਜਹਾਜ਼ ਦਿੱਲੀ ਤੋਂ ਹੋ ਕੇ ਜਾਂਦੇ ਹਨ। ਇਸ ਨਾਲ ਲੋਕਾਂ ਦਾ ਸਮਾਂ ਤੇ ਪੈਸੇ ਦੋਵੇਂ ਜ਼ਿਆਦਾ ਲੱਗਦੇ ਹਨ। ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ ਘਰੇਲੂ ਤੇ ਇੰਟਰਨੈਸ਼ਨਲ ਕੁੱਲ 28 ਜਹਾਜ਼ ਆਉਂਦੇ-ਜਾਂਦੇ ਹਨ। ਇਨ੍ਹਾਂ ਵਿਚ ਰੋਜ਼ਾਨਾ 8 ਤੋਂ 10 ਹਜ਼ਾਰ ਯਾਤਰੀ ਸਫਰ ਕਰ ਰਹੇ ਹਨ।
ਇੰਟਰਨੈਸ਼ਨਲ ਵਿਚ ਮਲੇਸ਼ੀਆ, ਇਟਲੀ, ਦੁਬਈ, ਸਿੰਗਾਪੁਰ ਆਦਿ ਦੇਸ਼ਾਂ ਲਈ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਜਹਾਜ਼ ਸੇਵਾ ਹੈ। ਘਰੇਲੂ ਵਿਚ ਦਿੱਲੀ ਮੁੰਬਈ, ਜੈਪੁਰ, ਅਹਿਮਦਾਬਾਦ, ਪੁਣੇ, ਸ਼੍ਰੀਨਗਰ,ਲਖਨਊ ਆਦਿ ਵੱਡੇ ਸ਼ਹਿਰਾਂ ਵਈ ਜਹਾਜ਼ ਉਡਾਣ ਭਰਦੇ ਹਨ। ਇਸ ਤੋਂ ਇਲਾਵਾ ਹੁਣੇ ਜਿਹੇ ਵਿਸਤਾਰਾ ਏਅਰਲਾਈਨ ਕੰਪਨੀ ਵੱਲੋਂ ਅੰਮ੍ਰਿਤਸਰ-ਦਿੱਲੀ ਵਿਚ ਸ਼ਾਮ ਨੂੰ ਇਕ ਉਡਾਣ ਵਧਾਈ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ ਆਟੋ-ਟੈਕਸੀ ਨਾਲ ਸਫਰ ਕਰਨਾ ਹੋਇਆ ਮਹਿੰਗਾ, ਕੇਜਰੀਵਾਲ ਸਰਕਾਰ ਨੇ ਨੋਟੀਫਾਈ ਕੀਤੇ ਨਵੇਂ ਰੇਟ
ਸਪਾਈਸ ਜੈੱਟ ਨੇ ਜੈਪੁਰ ਲਈ ਆਪਣੀ ਵੈੱਬਸਾਈਟ ‘ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜੈਪੁਰ ਤੋਂ ਇਹ ਜਹਾਜ਼ ਸਵੇਰੇ 10.55 ਮਿੰਟ ‘ਤੇ ਉਡਾਣ ਭਰੇਗਾ। ਲਗਭਗ ਡੇਢ ਘੰਟੇ ਦਾ ਸਫਰ ਤੈਅ ਕਰਦੇ ਹੋਏ ਇਹ ਜਹਾਜ਼ ਦੁਪਹਿਰ 12.25 ਮਿੰਟ ‘ਤੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇਗਾ। ਅੰਮ੍ਰਿਤਸਰ ਤੋਂ ਇਹ ਜਹਾਜ਼ 7.05 ਮਿੰਟ ‘ਤੇ ਉਡਾਣ ਭਰਦੇ ਹੋਏ ਡੇਢ ਘੰਟੇ ਦੇ ਬਾਅਦ ਸ਼ਾਮ 8.35 ਮਿੰਟ ‘ਤੇ ਜੈਪੁਰ ਏਅਰਪੋਰਟ ‘ਤੇ ਪਹੁੰਚੇਗਾ। ਸਿੱਧੀ ਉਡਾਣ ਸ਼ੁਰੂ ਹੋਣ ਨਾਲ ਲੋਕ ਇਕ ਹੀ ਦਿਨ ਵਿਚ ਆ-ਜਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: