ਨਵੀਂ ਦਿੱਲੀ : ਅੰਮ੍ਰਿਤਸਰ ਤੋਂ ਲੰਦਨ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਟਵੀਟ ਰਾਹੀਂ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ 26 ਮਾਰਚ ਤੋਂ ਅੰਮ੍ਰਿਤਸਰ-ਲੰਡਨ ਅਤੇ ਇੱਕ ਬਰਮਿੰਘਮ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। MP ਰਾਘਵ ਚੱਢਾ ਨੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਨਾਲ ਹੀ ਕਿਹਾ ਕਿ ਮੈਂ ਸਦਨ ਵਿਚ ਪੰਜਾਬ ਦੇ ਮੁੱਦੇ ਲਗਾਤਾਰ ਚੁੱਕਦਾ ਰਿਹਾ ਹਾਂ ਤੇ ਅੱਗੇ ਵੀ ਸੰਪਰਕ ਨੂੰ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ।
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮੈਂ ਪਿਛਲੇ ਮਾਨਸੂਨ ਸੈਸ਼ਨ ਵਿਚ ਇਹ ਮੁੱਦਾ ਚੁੱਕਿਆ ਸੀ ਕਿ ਪੰਜਾਬ ਤੋਂ ਲੰਡਨ ਲਈ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਪੂਰੀ ਦੁਨੀਆ ਵਿਚ ਪੰਜਾਬੀ ਰਹਿੰਦੇ ਹਨ। ਕੈਨੇਡਾ, ਅਮਰੀਕਾ ਜਾਂ ਨਿਊਜ਼ੀਲੈਂਡ ਹੋਵੇ ਪਰ ਪੰਜਾਬ ਦੀ ਦੂਸਰੇ ਦੇਸ਼ਾਂ ਨਾਲ ਕਨੈਕਟਵਿਟੀ ਬਹੁਤ ਖਰਾਬ ਹੈ। ਪੰਜਾਬ ਵਿਚ ਦੋ ਕੌਮਾਂਤਰੀ ਹਵਾਈ ਅੱਡੇ ਹਨ। ਇਕ ਮੋਹਾਲੀ ਤੇ ਦੂਜਾ ਅੰਮ੍ਰਿਤਸਰ ਤੇ ਇਹ ਦੋਵੇਂ ਸਿਰਫ ਨਾਂ ਦੇ ਹੀ ਹਵਾਈ ਅੱਡੇ ਹਨ। ਇਥੇ ਕੌਮਾਂਤਰੀ ਏਅਰਲਾਈਨਸ ਨਾਂ ਦੇ ਬਰਾਬਰ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੇ ਪੰਜਾਬ ਤੋਂ ਲੰਦਨ ਲਈ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ।
ਇਸੇ ਦੇ ਮੱਦੇਨਜ਼ਰ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਲੰਡਨ ਲਈ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਵੱਲੋਂ ਇਹ ਫਲਾਈਟ ਹਫਤੇ ਵਿਚ 3 ਦਿਨ ਲਈ ਹੋਵੇਗੀ। ਸਿੱਧੀ ਫਲਾਈਟ ਸ਼ੁਰੂ ਹੋਣ ਨਾਲ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: