ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਕੁਝ ਹੀ ਦਿਨ ਬਚੇ ਹਨ। ਅਜਿਹੇ ਵਿਚ ਸਿਆਸੀ ਪਾਰਟੀ ਸੂਬੇ ਦੇ ਲੋਕਾਂ ਨਾਲ ਬੇਹਤਰ ਭਵਿੱਖ ਦੇ ਵਾਅਦੇ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਹਾਲਾਂਕਿ ਸਾਰੇ ਵਾਅਦਿਆਂ ਦੇ ਵਿਚ ਆਪਣੇ-ਆਪਣੇ ਖੇਤਾਂ ਵਿਚ ਪਸੀਨਾ ਵਹਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਵੋਟ ਕਿਸੇ ਨੂੰ ਨਹੀਂ ਦੇਣਗੇ ਕਿਉਂਕਿ ਹੁਣ ਤੱਕ ਆਈਆਂ ਸਾਰੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਸਿਰਫ ਨਿਰਾਸ਼ਾ ਹੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਵੋਟ ਪਾਉਣ ਦਾ ਕੀ ਫਾਇਦਾ ਜਦੋਂ ਕੋਈ ਸਰਕਾਰ ਸਾਡੇ ਲਈ ਕੁਝ ਸੋਚਦੀ ਹੀ ਨਹੀਂ।
ਕਿਸਾਨਾਂ ਦੀ ਅਜਿਹੀ ਪ੍ਰਤੀਕਿਰਿਆ ਸਰਕਾਰ ਵੱਲੋਂ ਪ੍ਰਤੀ ਕੁਇੰਟਲ ਗੰਨੇ ਦੀ ਵਧੀ ਹੋਈ ਕੀਮਤ ਦੇ ਐਲਾਨ ਤੋਂ ਬਾਅਦ ਆਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗੰਨਾ ਉਗਾਉਣ ਵਿਚ ਪੂਰਾ ਇੱਕ ਸਾਲ ਲੱਗ ਜਾਂਦਾ ਹੈ ਤੇ ਜਦੋਂ ਅਸੀਂ ਇਸ ਨੂੰ ਲੈ ਕੇ ਸ਼ੂਗਰ ਮਿੱਲ ‘ਚ ਜਾਂਦੇ ਹਾਂ ਤਾਂ ਸਾਨੂੰ ਭੁਗਤਾਨ ਦੀ ਸਮੱਸਿਆ ਦਿਖਾਈ ਦਿੰਦੀ ਹੈ। ਫਗਵਾੜਾ ਸ਼ੂਗਰ ਮਿੱਲ ਨੇ 2019-20 ਲਈ 32 ਕਰੋੜ ਅਤੇ 2020-21 ਲਈ 6 ਕਰੋੜ ਦਾ ਭੁਗਤਾਨ ਨਹੀਂ ਕੀਤਾ ਹੈ। ਫਗਵਾੜਾ ਖੰਡ ਮਿੱਲ ‘ਤੇ 2 ਸਾਲ ਦਾ ਭੁਗਤਾਨ ਅਜੇ ਵੀ ਅਟਕਿਆ ਹੋਇਆ ਹੈ। ਕੁੱਲ ਬਕਾਇਆ 38 ਕਰੋੜ ਹੈ। ਸਰਕਾਰ ਨੇ ਕਿਹਾ ਕਿ ਭੁਗਤਾਨ ਪ੍ਰਕਿਰਿਆ ਵਿਚ ਹੈ ਪਰ ਅਜੇ ਤੱਕ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : RSS ਤੋਂ ਹੀ ਨਿਕਲੀ ਹੈ ‘ਆਮ ਆਦਮੀ ਪਾਰਟੀ’, ਦਿੱਲੀ ‘ਚ ਸਿੱਖਿਆ ਤੇ ਸਿਹਤ ਦੇ ਨਾਂ ‘ਤੇ ਕੁਝ ਨਹੀਂ ਕੀਤਾ : ਪ੍ਰਿਯੰਕਾ
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੰਨੇ ਦੀ ਕੀਮਤ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਪੰਜਾਬ ਸਰਕਾਰ ਨੇ 50 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 360 ਰੁਪਏ ਪ੍ਰਤੀ ਕੁਇੰਟਲ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਰ ਨਿੱਜੀ ਖੰਡ ਮਿੱਲਾਂ ਦਾ ਕਹਿਣਾ ਹੈ ਕਿ ਉਹ ਇੰਨਾ ਪੈਸਾ ਨਹੀਂ ਦੇ ਸਕਦੀਆਂ ਹਨ। ਫਿਰ ਗੱਲਬਾਤ ਤੋਂ ਬਾਅਦ ਇਹ ਤੈਅ ਹੋਇਆ ਕਿ ਖੰਡ ਮਿੱਲਾਂ ਕਿਸਾਨਾਂ ਨੂੰ 325 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਭੁਗਤਾਨ ਕਰੇਗੀ ਤੇ ਬਾਕੀ 35 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।