ਪੰਜਾਬ ਵਿਚ ਚੋਣਾਂ ਦੌਰਾਨ ਅਮਨ-ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ ਲਈ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਬੇਅਦਬੀ ਦੀ ਘਟਨਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸਾਹਮਣੇ ਆਈ ਹੈ।
ਇੱਕ 20-22 ਸਾਲਾ ਨੌਜਵਾਨ ਵਿਅਕਤੀ ਮੱਥਾ ਟੇਕਣ ਦੇ ਬਹਾਨੇ ਮੰਦਰ ਵਿਚ ਦਾਖਲ ਹੁੰਦਾ ਹੈ, ਕੁਝ ਦੇਰ ਉਥੇ ਖੜ੍ਹਾ ਹੁੰਦਾ ਹੈ ਤੇ ਗੋਲਕ ਕੋਲ ਖੜ੍ਹਾ ਹੋ ਕੇ ਤਾੜੀਆਂ ਮਾਰਦਾ ਹੈ। ਕੁਝ ਹੀ ਦੇਰ ਬਾਅਦ ਰੇਲਿੰਗ ਟੱਪ ਕੇ ਕਾਲੀ ਮਾਤਾ ਮੰਦਰ ਵਿਚ ਪਹੁੰਚ ਜਾਂਦਾ ਹੈ। ਪੁਜਾਰੀਆਂ ਵੱਲੋਂ ਉਕਤ ਨੌਜਵਾਨ ਨੂੰ ਤੁਰੰਤ ਉਥੋਂ ਹਟਾ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਟਿਆਲਾ ਦੇ ਕਾਲੀ ਮਾਤਾ ਮੰਤਰ ਵਿਚ ਹੋਈ ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਗੌਰਤਲਬ ਹੈ ਕਿ ਬੀਤੇ ਦਿਨੀਂ ਵੀ ਅਜਨਾਲਾ ਦੇ ਪਿੰਡ ਔਲਖ ਵਿਖੇ ਗੁਰਦੁਆਰੇ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਨੇ ਇਹ ਗੱਲ ਵੀ ਕਬੂਲੀ ਸੀ ਕਿ ਇਸ ਕੰਮ ਲਈ ਉਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : ਦਾਖਾ ‘ਚ ਕੈਪਟਨ ਦੇ ਦੋ ਸਾਬਕਾ OSD ਹੋਏ ਆਹਮੋ-ਸਾਹਮਣੇ, ਕੌਣ ਮਾਰੇਗਾ ਬਾਜ਼ੀ?
ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਕੌਣ ਹੈ ਜੋ ਬੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਕਰ ਰਿਹਾ ਹੈ ਤੇ ਪੈਸੇ ਦਾ ਲਾਲਚ ਦੇ ਕੇ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ? ਕੌਣ ਹੈ ਜੋ ਪੰਜਾਬ ਵਿਚ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ? ਇਨ੍ਹਾਂ ਸਭ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਬੇਅਦਬੀ ਦੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: