ਸ਼੍ਰੀਲੰਕਾ ਦੀ ਫੌਜ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਰਅਸਲ, ਇੱਥੇ ਫੌਜ ਦੇ ਡਾਕਟਰਾਂ ਦੇ ਇੱਕ ਸਮੂਹ ਨੇ ਇੱਕ ਵਿਅਕਤੀ ਦੇ ਗੁਰਦੇ ਦਾ ਆਪ੍ਰੇਸ਼ਨ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਦੀ ਪੱਥਰੀ ਨੂੰ ਹਟਾਉਣ ਦਾ ਰਿਕਾਰਡ ਬਣਾਇਆ ਹੈ, ਇਸ ਤਰ੍ਹਾਂ ਸ਼੍ਰੀਲੰਕਾ ਦੇ ਡਾਕਟਰਾਂ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਰਿਪੋਰਟ ਮੁਤਾਬਕ ਸ਼੍ਰੀਲੰਕਾ ਦੀ ਫੌਜ ਦੇ ਡਾਕਟਰਾਂ ਨੇ 62 ਸਾਲਾ ਸੇਵਾਮੁਕਤ ਫੌਜੀ ਦੇ ਗੁਰਦੇ ਦੀ ਪੱਥਰੀ ਕੱਢ ਦਿੱਤੀ ਹੈ। ਇਸ ਦੀ ਪੁਸ਼ਟੀ ਸ਼੍ਰੀਲੰਕਾਈ ਫੌਜ ਨੇ ਕੀਤੀ ਹੈ। ਫੌਜ ਦੇ ਬੁਲਾਰੇ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿੱਚ ਕੋਲੰਬੋ ਮਿਲਟਰੀ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ 13.372 ਸੈਂਟੀਮੀਟਰ ਲੰਬਾ ਅਤੇ 801 ਗ੍ਰਾਮ ਵਜ਼ਨ ਵਾਲੀ ਪੱਥਰੀ ਗਟਾਈ ਗਈ। ਅਜਿਹਾ ਕਰਕੇ ਲੰਕਾ ਦੇ ਡਾਕਟਰਾਂ ਨੇ ਭਾਰਤੀ ਡਾਕਟਰਾਂ ਦਾ ਬਣਾਇਆ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਡਾਕਟਰਾਂ ਨੇ ਸਾਲ 2004 ਵਿੱਚ ਬਣਾਇਆ ਸੀ।
ਰਿਕਾਰਡ ਦੀ ਪੁਸ਼ਟੀ ਕਰਦੇ ਹੋਏ, ਗਿਨੀਜ਼ ਵਰਲਡ ਰਿਕਾਰਡ ਨੇ ਕਿਹਾ ਕਿ ਸਭ ਤੋਂ ਵੱਡੀ ਗੁਰਦੇ ਦੀ ਪੱਥਰੀ 1 ਜੂਨ 2023 ਨੂੰ ਕੋਲੰਬੋ, ਸ਼੍ਰੀਲੰਕਾ ਵਿੱਚ ਕੈਨਿਸਟਸ ਕੁੰਗੇ (ਸ਼੍ਰੀਲੰਕਾ) ਵਿੱਚ 13.372 ਸੈਂਟੀਮੀਟਰ (5.264 ਇੰਚ) ਸਰਜਰੀ ਨਾਲ ਕੱਢੀ ਗਈ ਸੀ।
ਇਹ ਵੀ ਪੜ੍ਹੋ : ਜੈਮਾਲਾ ‘ਚ ਲਾੜੀ ਤੋਂ ਕੀਤੀ ਅਜਿਹੀ ਡਿਮਾਂਡ, ਕੁੜੀ ਵਾਲਿਆਂ ਨੇ ਰੁੱਖ ਨਾਲ ਬੰਨ੍ਹਿਆ ਲਾੜਾ
ਇਸ ਤੋਂ ਪਹਿਲਾਂ, ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਦੁਨੀਆ ਦੀ ਸਭ ਤੋਂ ਵੱਡੀ ਗੁਰਦੇ ਦੀ ਪੱਥਰੀ (ਲਗਭਗ 13 ਸੈਂਟੀਮੀਟਰ) ਨੂੰ 2004 ਵਿੱਚ ਭਾਰਤ ਵਿੱਚ ਸਰਜਰੀ ਨਾਲ ਕੱਢਿਆ ਗਿਆ ਸੀ, ਜਦੋਂ ਕਿ ਸਭ ਤੋਂ ਭਾਰੀ ਗੁਰਦੇ ਦੀ ਪੱਥਰੀ (620 ਗ੍ਰਾਮ) ਨੂੰ 2008 ਵਿੱਚ ਪਾਕਿਸਤਾਨ ਵਿੱਚ ਸਰਜਰੀ ਨਾਲ ਕੱਢਿਆ ਗਿਆ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਲੰਕਾਈ ਆਰਮੀ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਕੰਸਲਟੈਂਟ ਯੂਰੋਲੋਜਿਸਟ ਅਤੇ ਹਸਪਤਾਲ ਦੇ ਜੈਨੀਟੋ ਯੂਰੀਨਰੀ ਯੂਨਿਟ ਦੇ ਮੁਖੀ ਲੈਫਟੀਨੈਂਟ ਕਰਨਲ ਡਾ: ਕੇ.ਸੁਦਰਸ਼ਨ, ਕੈਪਟਨ ਡਾ.ਡਬਲਯੂ.ਪੀ.ਐਸ.ਸੀ ਪਤਿਰਤਨ ਅਤੇ ਡਾ. ਤਮਸ਼ਾ ਪ੍ਰੇਮਾ ਤਿਲਕਾ ਨਾਲ ਮਿਲ ਕੇ ਕੀਤਾ। ਇਸ ਦੇ ਨਾਲ, ਕਰਨਲ ਡਾ.ਯੂ.ਐਲ.ਡੀ. ਪਰੇਰਾ ਅਤੇ ਕਰਨਲ ਡਾ. ਸੀ.ਐਸ. ਅਬੇਯਾਸਿੰਘੇ ਨੇ ਵੀ ਸਲਾਹਕਾਰ ਐਨੇਸਥੀਟਿਸਟ ਵਜੋਂ ਆਪਰੇਸ਼ਨ ਦੌਰਾਨ ਯੋਗਦਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: