ਕੀ ਤੁਹਾਨੂੰ ਵਾਈਫਾਈ ਦਾ ਰਾਊਟਰ ਰਾਤ ਵਿਚ ਬੰਦ ਕਰ ਦੇਣਾ ਚਾਹੀਦਾ ਹੈ? ਇਸਸਵਾਲ ਦਾ ਜਵਾਬ ਹੈ ਕਿ ਹਾਂ। ਜੇਕਰ ਤੁਹਾਨੂੰ ਜ਼ਰੂਰੀ ਲੱਗੇ ਤਾਂ ਤੁਸੀਂ ਰਾਊਟਰ ਨੂੰ ਬੰਦ ਕਰ ਸਕਦੇ ਹੋ। ਕਾਫੀ ਲੋਕ ਰਾਊਟਰ ਨੂੰ ਵੱਖ-ਵੱਖ ਕਾਰਨਾਂ ਤੋਂ ਰਾਤ ਵਿਚ ਬੰਦ ਕਰ ਦਿੰਦੇ ਹਨ।ਇਨ੍ਹਾਂ ਕਾਰਨਾਂ ਵਿਚ ਬਿਜਲੀ ਦੀ ਬਚਤ ਕਰਨਾ, ਜ਼ਿਆਦਾ ਇਸਤੇਮਾਲ ਨੂੰ ਰੋਕਣਾ ਜਾਂ ਕਿਸੇ ਅਣਜਾਨ ਘਟਨਾ ਤੋਂ ਬਚਣਾ ਵਰਗੇ ਕਾਰਨ ਸ਼ਾਮਲ ਹਨ।
ਹਾਲਾਂਕਿ ਜਿਥੋਂ ਤੱਕ ਨੀਂਦ ਦੀ ਗੱਲ ਹੈ ਤਾਂ ਜ਼ਿਆਦਾਤਰ ਮਾਹਿਰ ਮੰਨਦੇ ਹਨ ਕਿ ਰਾਤ ਵਿਚ ਬੈੱਡ ‘ਤੇ ਜਾਣ ਤੋਂ ਪਹਿਲਾਂ ਸਿਰਫ ਰਾਊਟਰ ਨੂੰ ਬੰਦ ਕਰ ਦੇਣਾ ਕਾਫੀ ਨਹੀਂ ਹੈ। ਇਸ ਨਾਲ ਬਿਜਲੀ ਦੇ ਬਿੱਲ ਵਿਚ ਕੁਝ ਪੈਸੇ ਬਚਾਏ ਜਾ ਸਕਦੇ ਹਨ ਪਰ ਇਸ ਨੂੰ ਲੈ ਕੇ ਅਜੇ ਤੱਕ ਕੋਈ ਠੋਸ ਵਿਗਿਆਨਕ ਅਧਿਐਨ ਨਹੀਂ ਹੋਇਆ ਹੈ ਜੋ ਇਲੈਕਟ੍ਰੋਮੈਗਨੈਟਿਕ ਫੀਲਡਸ ਜਾਂ ਕਿਸੇ ਦੂਜੀ ਐਨਰਜੀ ਦੇ ਪ੍ਰਤੀਕੁਲ ਪ੍ਰਭਾਵ ਨੂੰ ਦੱਸਦਾ ਹੋਵੇ ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਰਾਊਟਰ ਨਾਲ ਇਨਸਾਨੀ ਸਿਹਤ ‘ਤੇ ਅਸਰ ਪੈਣ ਦਾ ਕਾਰਨ ਬਣ ਸਕਦਾ ਹੈ।
ਸਿਰਫ ਇਹ ਹੋ ਸਕਦਾ ਹੈ ਕਿ ਤੁਹਾਡੇ ਰਾਊਟਰ ਕਨੈਕਸ਼ਨ ਦਾ ਕੋਈ ਅਨਆਥਰਾਈਜਡ ਤਰੀਕੇ ਨਾਲ ਇਸਤੇਮਾਰ ਕਰ ਲਓ। ਹਾਲਾਂਕਿਇਹ ਵੀ ਤੁਹਾਡੇ ਰਾਊਟਰ ਦੇ ਸਕਿਓਰਿਟੀ ਕਨੈਕਸ਼ਨ ‘ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤਾਂ ਨੇ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ, ਦੋਵੇਂ ਪੁਲਿਸ ਹਿਰਾਸਤ ‘ਚ
ਅਜਿਹੇ ਵਿਚ ਕੁੱਲ ਮਿਲਾ ਕੇ ਕਹੀਏ ਤਾਂ ਤੁਸੀਂ ਚਾਹੋ ਤਾਂ ਰਾਊਟਰ ਨੂੰ ਬੰਦ ਕਰ ਸਕਦੇ ਹੋ ਪਰ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਨਾਲ ਹੀ ਇਸ ਨਾਲ ਤੁਹਾਨੂੰ ਕੋਈ ਮਹੱਤਵਪੂਰਨ ਫਾਇਦਾ ਵੀ ਨਹੀਂ ਮਿਲੇਗਾ।
ਤੁਹਾਡੇ ਮਨ ਵਿਚ ਸਵਾਲ ਇਹ ਹੋ ਸਕਦਾ ਹੈ ਕਿ ਕੀ ਰਾਊਟਰ ਨੂੰ ਹਰ ਸਮੇਂ ਚਾਲੂ ਰੱਖਣਾ ਰਹੀ ਹੈ ਜਾਂ ਨਹੀਂ। ਰਾਊਟਰ ਦੀ ਲਾਈਫ ਵਧਾਉਣ ਲਈਇਸ ਨੂੰ ਲਗਾਤਾਰ ਚਾਲੂ ਰੱਖਣਾ ਜ਼ਿਆਦਾ ਬੇਹਤਰ ਹੈ ਕਿਉਂਕਿ ਇਸ ਨੂੰ ਵਾਰ-ਵਾਰ ਸਵਿੱਚ ਆਨ/ਆਫ ਕਰਨ ਨਾਲ ਇਸ ਵਿਚ ਇਲੈਕਟ੍ਰਿਕ ਡੈਮੇਜ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: