ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੇਸਬੁੱਕ ‘ਤੇ ਵਾਪਸੀ ਹੋ ਗਈ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ-‘ਆਈ ਐਮ ਬੈਕ’। 25 ਜਨਵਰੀ ਨੂੰ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਬਹਾਲ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ 6 ਜਨਵਰੀ 2021 ਨੂੰ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੇ ਬਾਅਦ ਟਰੰਪ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। ਹੁਣ 2 ਸਾਲ ਬਾਅਦ ਉਨ੍ਹਾਂ ਦੀ ਵਾਪਸੀ ਹੋਈ ਹੈ।
ਫੇਸਬੁੱਕ ‘ਤੇ ਟਰੰਪ ਦੀ ਵਾਪਸੀ ਨੂੰ ਲੈ ਕੇ ਮੇਟਾ ਗਲੋਬਲ ਅਫੇਅਰਸ ਦੇ ਪ੍ਰੈਜ਼ੀਡੈਂਟ ਨਿਕ ਕਲੇਗ ਨੇ ਕਿਹਾ ਸੀ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਕਾਊਂਟ ਨਵੇਂ ਨਿਯਮਾਂ ਨਾਲ ਬਹਾਲ ਕੀਤਾ ਜਾਵੇਗਾ ਜਿਸ ਨਾਲ ਦੁਬਾਰਾ ਉਨ੍ਹਾਂ ਦੇ ਪੋਸਟ ਤੋਂ ਹਿੰਸਾ ਨਾਲ ਭੜਕੇ। ਉਨ੍ਹਾਂ ਦਾ ਅਕਾਊਂਟ ਸਾਡੇ ਕਮਿਊਨਿਟੀ ਸਟੈਂਡਰਡ ਦੇ ਅਧੀ ਨਹੈ। ਜੇਕਰ ਉਹ ਫਿਰ ਤੋਂ ਹਿੰਸਾ ਭੜਕਾਉਣ ਵਾਲੇ ਪੋਸਟ ਕਰਦੇ ਹਨ ਤਾਂ ਪੋਸਟ ਨੂੰ ਇਨ੍ਹਾਂ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਅਕਾਊਂਟ ‘ਤੇ ਫਿਰ ਤੋਂ ਬੈਨ ਲਗਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੇ PA ਤੋਂ ਹੋਵੇਗੀ ਪੁੱਛਗਿੱਛ, ED ਨੇ ਭੇਜਿਆ ਸੰਮਨ
6 ਜਨਵਰੀ 2021 ਨੂੰ ਅਮਰੀਕੀ ਸੰਸਦ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਤੇ ਮੋਹਰ ਲਗਾਏ ਜਾਣ ਦੌਰਾਨ ਸੈਂਕੜੇ ਟਰੰਪ ਸਮਰਥਕਾਂ ਨੇ ਇਥੇ ਹਿੰਸਾ ਕੀਤੀ ਸੀ। ਇਸ ਵਿਚ ਇਕ ਪੁਲਿਸ ਸਣੇ 5 ਲੋਕਾਂ ਦੀ ਮੌਤ ਹੋ ਗਈ ਸੀ। ਟਰੰਪ ‘ਤੇ ਸਮਰਥਕਾਂ ਨੂੰ ਉਕਸਾਉਣ ਦਾ ਦੋਸ਼ ਲੱਗਾ ਸੀ। ਇਸ ਦੇ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਸਸਪੈਂਡ ਕਰ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: