ਲੁਧਿਆਣਾ ਵਿਚ ਬਸੰਤ ਚੌਕੀ ਵਿਚ ਰਾਤ ਨੂੰ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਉਣ ਆਏ ਵਿਅਕਤੀ ਨਾਲ 10 ਤੋਂ 12 ਲੋਕਾਂ ਨੇ ਬੈਰਕ ਵਿਚ ਪੁਲਿਸ ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ। ਮੁਲਾਜ਼ਮਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਦੋ ਮੁਲਾਜ਼ਮ ਇਸ ਵਿਚ ਗੰਭੀਰ ਜ਼ਕਮੀ ਹੋ ਗਏ। ਥਾਣੇ ਦਾ ਮੁਨਸ਼ੀ ਵੀ ਜ਼ਖਮੀ ਹੋ ਗਿਆ।
ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਫਾੜੀ ਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਕੇ ਤੋੜ ਦਿੱਤੇ ਜਿਸ ਦੇ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਚੌਕੀ ਇੰਚਾਰਜ ਜਰਨੈਲ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਜਿਸ ਦੇ ਬਾਅਦ ਜ਼ਖਮੀ ਮੁਲਾਜ਼ਮਾਂ ਨੂੰ ਇਲਾਜ ਲਈ ਲਿਜਾਇਆ ਗਿਆ।
ਜ਼ਖਮੀ ਹੌਲਦਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਹਿਲਾ ਸਣੇ 6 ਦੋਸ਼ੀਆਂ ‘ਤੇ ਕੇਸ ਦਰਜ ਕੀਤਾ। 5 ਅਣਪਛਾਤੇ ਦੋਸ਼ੀ ਵੀ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ ਖਿਲਾਫ 5 ਅਣਪਛਾਤਿਆਂ ਖਿਲਾਫ ਹੱਤਿਆ ਦੀ ਕੋਸ਼ਿਸ਼, ਵਰਦੀ ਫਾੜਨ, ਧੱਕਾ-ਮੁੱਕਾ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹੌਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਚੌਕੀ ਵਿਚ ਤਾਇਨਾਤ ਸੀ। ਰਵੀ ਹੋਰ ਦੋਸ਼ੀਆਂ ਸਣੇ ਆਪਣੇ ਲੜਕੇ ਸਾਜਨ 19 ਸਾਲਾ ਦੇ ਘਰ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਲਿਖਵਾਉਣ ਆਇਆ।ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਉਸ ਨੂੰ ਲੜਕੇ ਦੇ ਲਾਪਤਾ ਹੋਣ ਦੇ ਪਿੱਛੇ ਸ਼ਿਮਲਾਪੁਰੀ ਵਿਚ ਸਿੱਧੂ ਡਾਕਟਰ ਵਾਲੀ ਗਲੀ ਦੇ ਰਾਜੂ ‘ਤੇ ਸ਼ੱਕ ਹੈ।
ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਉਥੇ ਵੀ ਤੋੜ-ਫੋੜ ਕਰਕੇ ਚੌਕੀ ਆਏ ਹਨ ਜਿਸ ਦੇ ਬਾਅਦ ਦੋਸ਼ੀਆਂ ਨੇ ਪਹਿਲਾਂ ਮੁਨਸ਼ੀ ਤਾਇਨਾਤ ਸਿਪਾਹੀ ਰਾਮਪਾਲ ਨਾਲ ਬਹਿਸ ਕੀਤੀ ਜਿਸ ਤੋਂ ਬਾਅਦ ਚੌਕੀ ਦੇ ਉਪਰ ਮੰਜ਼ਿਲ ‘ਤੇ ਜਿਥੇ ਬੈਰਕ ਵਿਚ ਪੁਲਿਸ ਮੁਲਾਜ਼ਮ ਆਰਾਮ ਕਰ ਰਹੇ ਸਨ, ਵੜ ਗਏ।
ਇਹ ਵੀ ਪੜ੍ਹੋ : ਪਤੀ ਬਣਿਆ ਹੈਵਾਨ! ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਘਸੀਟਿਆ, ਹੋਇਆ ਗ੍ਰਿਫਤਾਰ
ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਵਾਲਾਂ ਤੋਂ ਫੜਿਆ ਤੇ ਮਾਰਕੁੱਟ ਕਰਨ ਲੱਗੇ। ਮਾਰ ਦੇਣ ਦੀ ਨੀਅਤ ਨਾਲ ਕਿਸੀ ਤਿੱਖੀ ਚੀਜ਼ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਮੌਕੇ ‘ਤੇ ASI ਬਚਿੱਤਰ ਸਿੰਘ ਤੇ ਏਐੱਸਆਈ ਹਰਭੋਲ ਸਿੰਘ ਨੇ ਦੋਸ਼ੀਆਂ ਨੂੰ ਰੋਕਿਆ ਤਾਂ ਵਰਦੀ ‘ਤੇ ਹੱਥ ਪਾ ਕੇ ਬਟਨ ਤੋੜ ਦਿੱਤੇ। ਏਐੱਸਆਈ ਹਰਭੋਜਨ ਦਾ ਆਈਫੋਨ ਖੋਹ ਲਿਆ ਤੇ ਇਕ ਹੋਰ ਫੋਨ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: