29 ਜਨਵਰੀ ਨੂੰ ਪਦਮਸ਼੍ਰੀ ਬਾਬਾ ਇਕਬਾਲ ਸਿੰਘ ਦੇ ਦਿਹਾਂਤ ਤੋਂ ਬਾਅਦ ਡਾ. ਦਵਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਟਰੱਸਟ ਦੇ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ। ਬਾਬਾ ਇਕਬਾਲ ਸਿੰਘ ਨਾਲ ਡਾ. ਦਵਿੰਦਰ ਸਿੰਘ ਦੀ ਯਾਤਰਾ 35 ਸਾਲ ਪਹਿਲਾਂ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਇਕ ਚਕਿਤਸਾ ਮਾਹਿਰ ਵਜੋਂ ਆਪਣਾ ਪੇਸ਼ਾ ਛੱਡ ਦਿੱਤਾ ਅਤੇ ਸਵੈ-ਸੇਵਕ ਦੀ ਇੱਛਾ ਨੂੰ ਪੂਰਾ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਬੜੂ ਸਾਹਿਬ ਆਏ। ਉਨ੍ਹਾਂ ਨੇ ਬਾਬਾ ਇਕਬਾਲ ਸਿੰਘ ਦੇ ਹਰ ਕਦਮ ਦਾ ਬਾਰੀਕੀ ਨਾਲ ਪਾਲਣ ਕੀਤਾ।
ਇਸ ਮੌਕੇ ਡਾ. ਦਵਿੰਦਰ ਸਿੰਘ ਨੇ ਸਾਰੇ ਸੰਤਾਂ ਤੇ ਸ਼ੁੱਭਚਿੰਤਕਾਂ ਦਾ ਧੰਨਵਾਦ ਪ੍ਰਗਟਾਇਆ ਜੋ ਬਾਬਾ ਇਕਬਾਲ ਸਿੰਘ ਦੀ ਅੰਤਿਮ ਸਸਕਾਰ ਵਿਚ ਆਏ ਸਨ। ਉਨ੍ਹਾਂ ਕਿਹਾ ਕਿ ਬਾਬਾ ਇਕਬਾਲ ਸਿੰਘ ਦੀ ਦੂਰਦਰਸ਼ਤਾ ਨੇ ‘ਗੁਰ ਸਿੱਖੀ’ ਦਾ ਸਹੀ ਮਾਅਣਿਆਂ ਵਿਚ ਅਨੁਸਰਨ ਕੀਤਾ ਹੈ। ਉਨ੍ਹਾਂ ਕਿਹਾ ਕਿ 103 ਡਿਗਰੀ ਤੇਜ਼ ਬੁਖਾਰ ਦੇ ਨਾਲ ਵੀ ਬਾਬਾ ਆਪਣੀ ਸਵੇਰ ਦੀ ਪ੍ਰਾਰਥਨਾ ਲਈ ਗੁਰਦੁਆਰਾ ਸਾਹਿਬ ਜਾਣ ਤੋਂ ਕਦੇ ਨਹੀਂ ਰੁਕਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਕੱਠੇ ਸਿੱਖਿਆ ਤੇ ਸਿਹਤ ਸੇਵਾ ਲਈ ਮਨੁੱਖ ਜਾਤੀ ਦੀ ਸੇਵਾ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਬਾਬਾ ਇਕਬਾਲ ਸਿੰਘ ਨੇ ਹਮੇਸ਼ਾ ਅਗਲੀ ਪੀੜ੍ਹੀ ‘ਤੇ ਹੋਰ ਵੀ ਵੱਧ ਸਮਰਪਣ ਨਾਲ ਕਾਰਜ ਭਾਰ ਸੰਭਾਲਣ ‘ਤੇ ਭਰੋਸਾ ਕੀਤਾ। ਉਨ੍ਹਾਂ ਕਿਹਾ ਕਿ ਸਿਰਫ 10 ਸਾਲਾਂ ਵਿਚ ਉਹ 17 ਅਕਾਲ ਅਕਾਦਮੀਆਂ ਤੋਂ ਕੁੱਲ 117 ਅਕਾਦਮਿਆਂ ਵਿਕਸਿਤ ਕਰਨ ਵਿਚ ਸਮਰੱਥ ਸਨ। ਅਕਾਲ ਤਖਤ ਦੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕਲਗੀਧਰ ਟਰੱਸਟ ਦੇ ਹੋਰ ਟਰੱਸਟੀਆਂ ਨਾਲ ਡਾ. ਦਵਿੰਦਰ ਸਿੰਘ ਨੂੰ ਸਿਰੋਪਾ ਪਹਿਨਾਇਆ ਤੇ ਉਨ੍ਹਾਂ ਨੂੰ ਟਰੱਸਟ ਦਾ ਅਗਲਾ ਉਤਰਾਧਿਕਾਰੀ ਐਲਾਨਿਆ।