ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਫਿਰ ਤੋਂ ਆਪਣੀ ਹੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡਰਾਮਾ ਹੁਣ ਨਵੀਂ ਪਾਲੀਟੀਕਲ ਕਰੰਸੀ ਬਣ ਚੁੱਕੀ ਹੈ ਜੋ ਕ੍ਰਿਪਟੋ ਕਰੰਸੀ ਦੀ ਤਰ੍ਹਾਂ ਹੈ। ਇਹ ਵਿਕਦੀ ਤਾਂ ਜ਼ਿਆਦਾ ਹੈ ਪਰ ਇਸ ਦੀ ਭਰੋਸੇਯੋਗਤਾ ਨਹੀਂ ਹੈ।
ਜਾਖੜ ਦੇ ਇਸ ਟਵੀਟ ਨੂੰ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨਾਲ ਜੋੜਿਆ ਜਾ ਰਿਹਾ ਹੈ। ਵਿਰੋਧੀਆਂ ਵੱਲੋਂ ਸਿੱਧੂ ‘ਤੇ ਅਕਸਰ ਡਰਾਮੇਬਾਜ਼ੀ ਦੀ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਜਾਖੜ ਦੀ ਥਾਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਸਿੱਧੂ ਭੀੜ ਇਕੱਠੀ ਕਰ ਸਕਦਾ ਹੈ, ਪਰ ਵੋਟਾਂ ਨਹੀਂ ਇਕੱਠਾ ਕਰ ਸਕਦਾ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਜਾਖੜ ਪੰਜਾਬ ਕਾਂਗਰਸ ਦਾ ਇੱਕ ਦਿੱਗਜ਼ ਹਿੰਦੂ ਚਿਹਰਾ ਹੈ। ਹਾਲਾਂਕਿ, ਅਚਾਨਕ ਉਸ ਨੂੰ ਬਿਨਾਂ ਕਿਸੇ ਵਿਵਾਦ ਜਾਂ ਕਾਰਨ ਦੇ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ‘ਤੇ ਸਿੱਧੂ ਪ੍ਰਧਾਨ ਬਣੇ। ਕਾਂਗਰਸ ਨੇ ਪਾਰਟੀ ਪ੍ਰਧਾਨ ਜੱਟ ਸਿੱਖ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੂੰ ਸਿੱਖ ਅਨੁਸੂਚਿਤ ਜਾਤੀ ਦਾ ਪਹਿਲਾ ਮੁੱਖ ਮੰਤਰੀ ਬਣਾਇਆ, ਜਿਸ ਨਾਲ ਸਿੱਖ ਅਤੇ ਅਨੁਸੂਚਿਤ ਜਾਤੀ ਦੇ ਵੋਟ ਬੈਂਕ ‘ਤੇ ਤਾਂ ਨਿਸ਼ਾਨਾ ਲੱਗ ਗਿਆ, ਪਰ ਸੰਗਠਨ ਤੋਂ ਲੈ ਕੇ ਸਰਕਾਰ ਤੱਕ ਕਾਂਗਰਸ ਵਿੱਚ ਹਿੰਦੂ ਨੇਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਿਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਜਾਖੜ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਉਨ੍ਹਾਂ ਤੋਂ ਬਾਅਦ ਕਾਂਗਰਸ ਵਿੱਚ ਹਿੰਦੂਆਂ ਦਾ ਕੋਈ ਵੱਡਾ ਚਿਹਰਾ ਨਹੀਂ ਹੈ, ਜੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰ ਸਕੇ।