ਪੰਜਾਬ ਦੇ ਸਰਹਿੰਦ ਨਹਿਰ ਦੇ ਅਚਾਨਕ ਬੰਦ ਹੋਣ ਕਾਰਨ ਫਰੀਦਕੋਟ ਅਤੇ ਹੋਰ ਕਈ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈ ਕੇ DC ਵੱਲੋਂ ਜਾਇਜ਼ਾ ਲਿਆ ਗਿਆ ਹੈ। ਇਹ ਸਮੱਸਿਆ ਰਾਜਸਥਾਨ ਤੋਂ ਸਰਹਿੰਦ ਨਹਿਰ ਦੇ ਵਿਚਕਾਰ ਪਈ 125 ਫੁੱਟ ਲੰਬੀ ਦਰਾੜ ਨੂੰ ਭਰਨ ਦੇ ਕੰਮ ਕਰਨ ਪੈਦਾ ਹੋਈ ਹੈ। ਅਧਿਕਾਰੀਆਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ 31 ਮਾਰਚ ਤੱਕ ਦਰਾੜ ਨੂੰ ਭਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਪੰਜਾਬ ਦੇ ਫਰੀਦਕੋਟ ਵਿੱਚ ਰਾਜਸਥਾਨ ਤੋਂ ਸਰਹਿੰਦ ਨਹਿਰ ਦੇ ਵਿਚਕਾਰ ਪਈ 125 ਫੁੱਟ ਲੰਬੀ ਦਰਾੜ ਨੂੰ ਭਰਨ ਦਾ ਕੰਮ ਨਹਿਰੀ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਦੋਵਾਂ ਨਹਿਰਾਂ ਵਿਚਕਾਰ ਪਾੜ ਨੂੰ ਦੇਖਦਿਆਂ ਮੰਗਲਵਾਰ ਬਾਅਦ ਦੁਪਹਿਰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੰਮ ਜਲਦੀ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦਰਾੜ ਨੂੰ ਭਰਨ ਲਈ 80 ਲੱਖ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਈਰਾਨ ਸੰਸਦ ਨੇ ਬਣਾਇਆ ਨਵਾਂ ਕਾਨੂੰਨ, ਹਿਜਾਬ ਨਾ ਪਾਉਣ ‘ਤੇ ਹੋਵੇਗਾ 49 ਲੱਖ ਦਾ ਜ਼ੁਰਮਾਨਾ
ਪਿਛਲੇ ਦੋ ਦਿਨਾਂ ਤੋਂ ਇਹ ਕੰਮ ਚੌਵੀ ਘੰਟੇ ਚੱਲ ਰਿਹਾ ਹੈ। ਇਸ ਲਈ ਵੱਡੀ ਗਿਣਤੀ ਮਜ਼ਦੂਰਾਂ ਅਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁਰੰਮਤ ਦੇ ਕੰਮ ਕਾਰਨ ਪਿਛਲੇ ਹਫ਼ਤੇ ਤੋਂ ਰਾਜਸਥਾਨ ਨਹਿਰ ਬੰਦ ਹੋਣ ਕਾਰਨ ਅਤੇ ਸਰਹਿੰਦ ਨਹਿਰ ਵਿੱਚ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਘਟਨਾਕ੍ਰਮ ਅਨੁਸਾਰ ਸਰਹਿੰਦ ਨਹਿਰ ਟੁੱਟ ਕੇ ਰਾਜਸਥਾਨ ਨਹਿਰ ਨਾਲ ਜੁੜ ਗਈ ਸੀ। ਇਸ ਕਾਰਨ ਦੋਵੇਂ ਨਹਿਰਾਂ ਦੇ ਦੋਵੇਂ ਪਾਸੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਦਰਾੜ ਨੂੰ ਭਰਨ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: