ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖੁਰਦ ਵਿਖੇ 10 ਦਿਨਾਂ ਦੇ ਅੰਦਰ ਹੀ ਦੂਜੀ ਵਾਰ ਡਰੋਨ ਮਿਲਣ ਦੀ ਘਟਨਾ ਨਾਲ ਇਸ ਖੇਤਰ ਦੇ ਲੋਕਾਂ ‘ਚ ਦਹਿਸ਼ਤ ਦਾ ਜਿੱਥੇ ਮਾਹੌਲ ਬਣ ਗਿਆ ਹੈ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : UK ਦੇ ਡਾਕਟਰ ਦੀ ਚੇਤਾਵਨੀ ‘ਨਵੇਂ ਵੈਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖਤਰਨਾਕ, ਵੈਕਸੀਨ ਨੂੰ ਵੀ ਕਰਨਗੇ ਫੇਲ’
ਦੱਸ ਦੇਈਏ ਕਿ ਪੁਲਿਸ ਵਲੋਂ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੇ 10 ਕੁ ਦਿਨ ਪਹਿਲਾ ਵੀ ਇਸੇ ਤਰ੍ਹਾਂ ਹੀ ਭੁੱਚਰ ਪਿੰਡ ਦੇ ਖੇਤਾਂ ‘ਚੋਂ ਪੁਲਿਸ ਨੂੰ ਡਰੋਨ ਮਿਲਿਆ ਸੀ।