ਜਲਾਲਾਬਾਦ ਵਿਚ ਹੈਰੋਇਨ ਦੀ ਖੇਪ ਇਕ ਡ੍ਰੋਨ ਨਾਲ ਮਿਲੀ ਹੈ। ਥਾਣਾ ਸਦਰ ਪੁਲਿਸ ਨੇ ਮਾਮਲੇ ਵਿਚ ਅਣਪਛਾਤਿਆਂ ਖਿਲਾਫ ਧਾਰਾ 21, 23, 61, 85 ਐੱਨਡੀਪੀਐੱਸ ਐਕਟ ਤੇ 10, 11 ਤੇ 12 ਏਅਰਕ੍ਰਾਫਟ ਐਕਟ 1934 ਤਹਿਤ ਪਰਚਾ ਦਰਜ ਕਰ ਲਿਆ ਹੈ। ਲਗਭਗ 2 ਕਿਲੋ 130 ਗ੍ਰਾਮ ਹੈਰੋਇਨ ਮਿਲੀ ਹੈ।
ਜਾਂਚ ਅਧਿਕਾਰੀ ਐੱਸਆਈ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕਮਾਂਡਰ 52 ਬਟਾਲੀਅਨ ਚਰਨਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਜੋਧਾਂਵਾਲਾ ਦੇ ਏਰੀਏ ਵਿਚ ਡ੍ਰੋਨ ਪਿਆ ਹੈ। ਜਦੋਂ ਉਹ ਸਾਥੀ ਮੁਲਾਜ਼ਮਾਂ ਨਾਲ ਉਥੇ ਪਹੁੰਚੇ ਤਾਂ ਬੀਐੱਸਐੱਫ ਦੇ ਕੰਪਨੀ ਕਮਾਂਡਰ ਚਰਨਜੀਤ ਸਿੰਘ ਜਵਾਨਾਂ ਨਾਲ ਮੌਕੇ ‘ਤੇ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ਦਾ ਨੌਜਵਾਨ ਇਕ ਮਹੀਨੇ ਤੋਂ ਲਾਪਤਾ, ਨਿਰਾਸ਼ ਪਿਤਾ ਨੇ CM ਮਾਨ ਨੂੰ ਲਗਾਈ ਮਦਦ ਦੀ ਗੁਹਾਰ
ਐੱਸਆਈ ਗੁਰਵਿੰਦਰ ਨੇ ਦੱਸਿਆ ਕਿ ਮੰਗਲ ਸਿੰਘ ਵਾਸੀ ਜੋਧੇਵਾਲਾ ਦੇ ਖੇਤ ਵਿਚ ਡ੍ਰੋਨ ਪਿਆ ਹੋਇਆ ਸੀ। ਖੇਤਾਂ ਵਿਚ ਸਰਚ ਕਰਨ ‘ਤੇ 2 ਕਿਲੋ 130 ਗ੍ਰਾਮ ਹੈਰੋਇਨ ਦੇ 2 ਪੈਕੇਟ ਸਣੇ ਇਕ ਇਲਯੂਮਿਨੇਟਿੰਗ ਸਟ੍ਰਿਪ ਬਰਾਮਦ ਹੋਈ ਜੋ ਡ੍ਰੋਨ ਜ਼ਰੀਏ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਡ੍ਰੋਨ, ਹੈਰੋਇਨ ਤੇ ਸਟ੍ਰਿਪ ਨੂੰ ਜ਼ਬਤ ਕਰਕੇ ਅੱਗੇ ਦੀ ਕਾਰਵਾਈ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: