ਦਿੱਲੀ ਦੇ ਜਸੋਲਾ ਵਿਹਾਰ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਡਿਗਣ ਨਾਲ ਹੜਕੰਪ ਮਚ ਗਿਆ ਜਿਸ ਦੀ ਵਜ੍ਹਾ ਨਾਲ ਕੁਝ ਦੇਰ ਲਈ ਰੂਟ ਨੂੰ ਬੰਦ ਕਰਨਾ ਪਿਆ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ ਤੇ ਡ੍ਰੋਨ ਦੀ ਜਾਂਚ ਕੀਤੀ। ਬਾਅਦ ਵਿਚ ਸੇਵਾਵਾਂ ਬਹਾਲ ਕੀਤੀਆਂ ਗਈਆਂ।
ਘਟਨਾ ਲਗਭਗ 3 ਵਜੇ ਦੀ ਹੈ। ਪੁਲਿਸ ਨੇ ਦੱਸਿਆ ਕਿ ਮੈਟ੍ਰੋ ਦੇ ਰੂਟ ‘ਤੇ ਡ੍ਰੋਨ ਡਿੱਗਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਡ੍ਰੋਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਇਕ ਦਵਾਈ ਕੰਪਨੀ ਦਾ ਡ੍ਰੋਨ ਹੈ। ਉਸ ਤੋਂ ਕੁਝ ਦਵਾਈ ਦੇ ਸੈਂਪਲ ਭੇਜੇ ਜਾ ਰਹੇ ਸਨ। ਕੁਝ ਦੇਰ ਲਈ ਇਸ ਰੂਟ ‘ਤੇ ਮੈਟ੍ਰੋ ਰੋਕੀ ਗਈ ਸੀ। ਹੁਣ ਰੂਟ ਚਾਲੂ ਕਰ ਦਿੱਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਦਵਾਈ ਕੰਪਨੀ ਤੋਂ ਡ੍ਰੋਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਨਾਲ ਹੀ ਡ੍ਰੋਨ ਨੂੰ ਉਡਾਉਣ ਦੀ ਇਜਾਜ਼ਤ ਬਾਰੇ ਵੀ ਜਾਣਕਾਰੀ ਲਈ ਜਾਵੇਗੀ। ਡ੍ਰੋਨ ਦੇ ਰੂਟ ‘ਤੇ ਡਿਗਣ ਨਾਲ ਮੈਟ੍ਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੁਣੇ : 2 ਪੁਤਾਂ ਨੇ ਕਤਲ ਕੀਤਾ ਪਿਓ, ਫਿਰ ਭੱਠੀ ‘ਚ ਸਾੜਿਆ, ਫਿਲਮ ਵੇਖ ਕੇ ਬਣਾਇਆ ਪਲਾਨ
ਦਿੱਲੀ ਮੈਟ੍ਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਜਸੋਲਾ ਵਿਹਾਰ ਸ਼ਾਹੀਨ ਬਾਗ ਤੋਂ ਬਾਟਨਿਕਲ ਗਾਰਡ ਦੇ ਵਿਚ ਮੈਜੇਂਟਾ ਲਾਈਨ ‘ਤੇ ਸੇਵਾਵਾਂ ਉਪਲਬਧ ਨਹੀਂ ਹਨ। ਹੋਰ ਸਾਰੀਆਂ ਲਾਈਨਾਂ ‘ਤੇ ਸੇਵਾਵਾਂ ਸਾਧਾਰਨ ਹਨ। ਬਾਅਦ ਵਿਚ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਫਿਰ ਤੋਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: