ਪਾਕਿਸਤਾਨ ਆਪਣੀ ਨਾਪਾਕ ਹਰਕਤ ਨਾਲ ਭਾਰਤ ‘ਚ ਡਰੋਨ ਰਾਹੀਂ ਨਸ਼ੀਲੇ ਪਦਾਰਥ ਭੇਜਦਾ ਰਹਿੰਦਾ ਹੈ। ਜਿਸ ਨੂੰ BSF ਜਵਾਨ ਹਮੇਸ਼ਾਂ ਨਾਕਾਮ ਕਰਦੀ ਹੈ। ਮੰਗਲਵਾਰ ਰਾਤ ਨੂੰ ਵੀ ਭਾਰਤ-ਪਾਕਿ ਰਾਸ਼ਟਰੀ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ ਨਾਲ ਸਬੰਧਤ ਕਈ ਪਿੰਡਾਂ ਦੇ ਲੋਕਾਂ ਨੂੰ ਅਸਮਾਨ ਵਿੱਚ ਡਰੋਨ ਦੀ ਗੂੰਜ ਸੁਣਾਈ ਦਿੱਤੀ। ਇਸ ਦੀ ਸੂਚਨਾ ਮਿਲਣ ‘ਤੇ ਬੁੱਧਵਾਰ ਨੂੰ BSF ਅਤੇ ਪੰਜਾਬ ਪੁਲਿਸ ਨੇ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 9.45 ਵਜੇ ਦੇ ਕਰੀਬ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਡੇਰਾ ਪਠਾਣਾ, ਸ਼ਿਕਾਰ ਮਾਛੀਆ, ਨਵਾਂ ਨਗਰ ਰੰਸੀਕਾ, ਛੱਲਾ, ਭੁੱਲਰ, ਦੇਹ ਗਵਾਰ ਆਦਿ ਦਰਜਨਾਂ ਪਿੰਡਾਂ ਵਿੱਚ ਲੋਕਾਂ ਨੇ ਡਰੋਨ ਦੀ ਆਵਾਜ਼ ਅਸਮਾਨ ਵਿੱਚ ਸੁਣੀ। ਬੁੱਧਵਾਰ ਨੂੰ ਥਾਣਾ ਡੇਰਾ ਬਾਬਾ ਨਾਨਕ ਕੋਟਲੀ ਸੂਰਤ ਮੱਲੀ ਤੋਂ ਇਲਾਵਾ BSF 113, 89 ਅਤੇ 73 ਬਟਾਲੀਅਨ ਦੇ ਜਵਾਨ ਆਪਣੇ ਇਲਾਕੇ ਵਿੱਚ ਤੁਰੰਤ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਘਰ ‘ਚ ਅਫ਼ੀਮ ਦੀ ਖੇਤੀ ! ਪੁਲਿਸ ਨੇ ਛਾਪਾ ਮਾਰ ਕੇ 8 ਕਿੱਲੋ ਪੋਸਤ ਸਣੇ ਵਿਅਕਤੀ ਕੀਤਾ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਸਮਾਨ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ ਪਰ ਹਨੇਰਾ ਹੋਣ ਕਾਰਨ ਕੋਈ ਵੀ ਵਸਤੂ ਦਿਖਾਈ ਨਹੀਂ ਦੇ ਰਹੀ ਸੀ। ਦੱਸਿਆ ਜਾ ਰਿਹਾ ਹੈ ਕਈ ਲੋਕਾਂ ਨੇ ਅਸਮਾਨ ‘ਚ ਕੁਝ ਹਿੱਲਣ ਦੀ ਵੀ ਜ਼ੋਰਦਾਰ ਆਵਾਜ਼ ਸੁਣੀ। ਇਸ ‘ਤੋਂ ਬਾਅਦ ਜਵਾਨਾਂ ਵੱਲੋਂ ਪੂਰੇ ਇਲਾਕੇ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: