ਬਠਿੰਡਾ ਵਿਚ ਨਸ਼ੇ ਨਾਲ ਨੌਜਵਾਨਾਂ ਦਾ ਦਮ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸੇ ਤਹਿਤ ਸਥਾਨਕ ਗ੍ਰੀਨ ਪੈਲੇਸ ਰੋਡ ‘ਤੇ ਸਥਿਤ ਇਕ ਪਾਰਕ ਵਿਚ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿੱਕੀ ਕੁਮਾਰ, ਪੰਕਜ ਸਿੰਗਲਾ ਘਟਨਾ ਵਾਲੀਥਾਂ ‘ਤੇ ਪਹੁੰਚੇ ਤੇ ਦੇਖਿਆ ਕਿ ਪਾਰਕ ਵਿਚ ਇਕ ਨੌਜਵਾਨ ਡਿੱਗਿਆ ਪਿਆ ਹੈ ਤੇ ਉਸ ਦਾ ਸਕੂਟਰ ਬਾਹਰ ਖੜ੍ਹਾ ਸੀ ਜਿਸ ਕੋਲ ਚਿੱਟੇ ਦੀ ਸਰਿੰਜ ਪਈ ਹੋਈ ਸੀ ਜਿਸ ਤੋਂ ਲੱਗਦਾ ਹੈ ਕਿ ਓਵਰਡੋਜ ਕਾਰਨ ਨੌਜਵਾਨ ਦੀ ਸਥਿਤੀ ਗੰਭੀਰ ਹੋ ਗਈ।
ਸਹਾਰਾ ਵਰਕਰ ਨੇ ਵਿੱਕੀ ਕੁਮਾਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਵੱਲੋਂ ਤੁਰੰਤ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਕੁਝ ਦੇਰ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਹਾਰਾ ਟੀਮ ਨੇ ਨੌਜਵਾਨ ਦੇ ਮੋਬਾਈਲ ਦੇ ਆਧਾਰ ‘ਤੇ ਮ੍ਰਿਤਕ ਨੌਜਵਾਨ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ। ਪਰਿਵਾਰ ਵਾਲੇ ਹਸਪਤਾਲ ਪਹੁੰਚੇ ਤੇ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਨੌਜਵਾਨ ਦਾ ਅਜੇ 2 ਜੂਨ ਨੂੰ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਨਹਿਰ ‘ਚ ਸੁੱਟੀ ਲਾ.ਸ਼
ਸਹਾਰਾ ਟੀਮ ਨੇ ਥਾਣਾ ਥਰਮਲ ਪੁਲਿਸ ਨੂੰ ਸੂਚਨਾ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖ ਦਿੱਤਾ। ਮ੍ਰਿਤਕ ਨੌਜਵਾਨ ਦੀ ਸ਼ਨਾਖਤ 33 ਸਾਲਾ ਰਾਜਪਾਲ ਸਿੰਘ ਵਾਸੀ ਬੱਲਾਰਾਮ ਨਗਰ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: