ਲੁਧਿਆਣਾ ਵਿਚ ਪੁਲਿਸ ਨੇ ਡਰੱਗ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਬਾਹਰੀ ਸੂਬਿਆਂ ਵਿਚ ਕੈਂਟਰ ਵਿਚ ਲੋਹਾ ਤੇ ਮਸ਼ੀਨਾਂ ਛੱਡਣ ਦਾ ਕੰਮ ਕਰਦਾ ਹੈ। ਇਸੇ ਕਾਰੋਬਾਰ ਦੀ ਆੜ ਵਿਚ ਕੈਂਟਰ ਵਾਪਸ ਲਿਆਉਂਦੇ ਹੋਏ ਚੂਰਾ ਪੋਸਤ ਦੀ ਖੇਪ ਲੈ ਕੇ ਆਉਂਦਾ ਸੀ। ਦੋਸ਼ੀ ਤੋਂ ਸੀਆਈਏ-1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ 52 ਕਿਲੋ ਚੂਰਾ ਪੋਸਤ ਬਰਾਮਦ ਕੀਤੀ ਹੈ।
ਦੋਸ਼ੀ ਖਿਲਾਫ ਪੁਲਿਸ ਗੁਪਤ ਸੂਚਨਾ ਪੁਲਿਸ ਨੂੰ ਪਹਿਲਾਂ ਤੋਂ ਸੀ ਕਿ ਉਹ ਨਸ਼ੇ ਦੀ ਤਸਕਰੀ ਕਰਦਾ ਹੈ। ਪੁਲਿਸ ਨੂੰ ਸੂਚਨਾ ਸੀ ਕਿ ਅਹਿਮਦਾਬਾਦ ਵਿਚ ਮਾਲ ਛੱਡਣ ਦੇ ਬਾਅਦ ਵਾਪਸੀ ਆਉਂਦੇ ਹੋਏ ਚੂਰਾਪੋਸਤ ਲੈ ਕੇ ਆ ਰਿਹਾ ਸੀ। ਪੁਲਿਸ ਨੇ ਦੋਸ਼ੀ ਨੂੰ ਮਿੱਲਰਗੰਜ ਇੰਡਸਟਰੀ ਏਰੀਆ-ਬੀ ਸਥਿਤ ਸ਼ਰਮਾ ਟਰਾਂਪੋਰਟ ਤੋਂ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਢੋਲੇਵਾਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਗੁਰਿੰਦਰ ਸਿੰਘ ਉਰਫ ਨਿੱਕੂ ਵਜੋਂ ਹੋਈ ਹੈ।
ਡੀਸੀਪੀ ਵਰਿੰਦਰ ਬਰਾੜ, ਏਡੀਸੀਪੀ ਰੁਪਿੰਦਰ ਕੌਰ ਸਰਾਂ ਏਸੀਪੀ ਸੁਮਿਤ ਸੂਦ ਤੇ ਐੱਸਐੱਚਓ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਜਦੋਂ ਪੁਲਿਸ ਮਿੱਲਰਗੰਜ ਨੇੜੇ ਪਹੁੰਚੀ ਤਾਂ ਲੁਧਿਆਣਾ ਨੰਬਰ ਕੈਂਟਰ ਵਿਚ ਇਕ ਨੌਜਵਾਨ ਪਲਾਸਟਿਕ ਦਾ ਬੋਰਾ ਕੈਂਟਰ ਤੋਂ ਹੇਠਾਂ ਸੁੱਟ ਰਿਹਾ ਸੀ ਜਿਸ ਨੂੰ ਸ਼ੱਕੀ ਪਾਏ ਜਾਣ ‘ਤੇ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਚੂਰਾਪੋਸਤ ਦੀ ਖੇਪ ਬਰਾਮਦ ਹੋਈ।
ਇਹ ਵੀ ਪੜ੍ਹੋ : ਦੇਸ਼ ‘ਚ ਕੋਰੋਨਾ ਦਾ ਖ਼ਤਰਾ ! ਮਨਸੁਖ ਮਾਂਡਵੀਆ ਅੱਜ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਮੀਟਿੰਗ
ਦੋਸ਼ੀ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਬਾਹਰੀ ਸੂਬਿਆਂ ਵਿਚ ਇੰਡਸਟਰੀਅਲ ਸਾਮਾਨ ਲੋਹਾ, ਮਸ਼ੀਨ ਆਦਿ ਛੱਡਣ ਜਾਂਦਾ ਹੈ। ਵਾਪਸੀ ਵਿਚ ਉਥੋਂ ਨਸ਼ਾ ਲੈ ਕੇ ਆਉਂਦਾ ਹੈ ਤੇ ਲੁਧਿਆਣਾ ਵਿਚ ਗਾਹਕਾਂ ਨੂੰ ਵੇਚਦਾ ਹੈ। ਦੋਸ਼ੀ ਨੇ ਦੱਸਿਆ ਕਿ ਉਹ 2200 ਰੁਪਏ ਕਿਲੋ ਲਿਆ ਕੇ ਚੂਰਾਪੋਸਤ 3200 ਰੁਪਏ ਕਿਲੋ ਵੇਚਦਾ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: