ਲਗਭਗ 30 ਸਾਲ ਪਹਿਲਾਂ 3 ਦਸੰਬਰ, 1992 ਨੂੰ ਇੰਜੀਨੀਅਰ ਨੀਲ ਪੈਪਵਰਥ ਨੇ ਆਪਣੇ “Orbitel 901” ਹੈਂਡਸੈੱਟ ‘ਤੇ ਆਪਣੇ ਸਾਥੀ ਰਿਚਰਡ ਜਾਰਵਿਸ ਨੂੰ ਇੱਕ SMS ਭੇਜਿਆ ਸੀ। ਇਸ ਐੱਸ. ਐੱਮ. ਐੱਸ. ਵਿੱਚ ਸਿਰਫ਼ ਦੋ ਸ਼ਬਦ ਲਿਖੇ ਸਨ – “ਮੇਰੀ ਕ੍ਰਿਸਮਸ”। ਇਹ ਦੁਨੀਆ ਦਾ ਪਹਿਲਾ SMS ਸੀ ਅਤੇ ਨੀਲ ਪੈਪਵਰਥ ਦੇ ਇਸ ਇੱਕ ਸੰਦੇਸ਼ ਨੇ ਪੂਰੀ ਦੁਨੀਆ ਵਿੱਚ ਸੰਚਾਰ ਦਾ ਤਰੀਕਾ ਹਮੇਸ਼ਾ ਲਈ ਬਦਲ ਦਿੱਤਾ। ਇਹ ਨਿਲਾਮੀ ਮੰਗਲਵਾਰ 21 ਦਸੰਬਰ ਨੂੰ ਪੈਰਿਸ ਵਿੱਚ ਸ਼ੁਰੂ ਹੋ ਰਹੀ ਹੈ।
‘Merry Christmas’ ਵਿਚ ਕੁੱਲ 14 ਕੈਰੇਕਟਰ ਹਨ। ਮੰਨ ਲਿਆ ਜਾਵੇ ਕਿ ਇਸ SMS ਦੀ ਨਿਲਾਮੀ 2 ਕਰੋੜ ਰੁਪਏ ਵਿਚ ਹੁੰਦੀ ਹੈ। ਉਦੋਂ ਹਰੇਕ ਕੈਰੇਕਟਰ ਦੀ ਕੀਮਤ ਲਗਭਗ 14.29 ਲੱਖ ਰੁਪਏ ਹੋਵੇਗੀ।
ਵੋਡਾਫੋਨ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਇਸ SMS ਦੀ ਨੀਲਾਮੀ ਤੋਂ ਜੋ ਵੀ ਰਕਮ ਮਿਲੇਗੀ, ਉਸ ਨੂੰ ਯੂਨਾਈਟਿਡ ਨੇਸ਼ਨਲ ਹਾਈ ਕਮਿਸ਼ਨਰ ਫਾਰ ਰਿਫਿਊਜ਼ੀ (UNHCR) ਨੂੰ ਦਿੱਤੀ ਜਾਵੇਗੀ। ਇਹ ਯੂ. ਐੱਨ. ਦੀ ਰਿਫਿਊਜ਼ੀ ਏਜੰਸੀ ਹੈ। 1992 ਵਿਚ ਜਦੋਂ ਪਹਿਲਾ ਮੈਸੇਜ ਭੇਜਿਆ ਗਿਆ ਸੀ, ਇਸ ਤੋਂ ਬਾਅਦ ਸਾਲ 1995 ਵਿਚ ਆਉਂਦੇ-ਆਉਂਦੇ ਸਿਰਫ 0.4 ਫੀਸਦੀ ਹੀ ਲੋਕ ਮੈਸੇਜ ਔਸਤ ਹਰ ਮਹੀਨੇ ਭੇਜਦੇ ਸਨ। ਬੋਲੀ ਜਿੱਤਣ ਵਾਲੇ ਨੂੰ ਵੋਡਾਫੋਨ ਦੇ CEO ਨਿਕ ਰੀਡ ਵੱਲੋਂ ਸਾਈਨ ਕੀਤਾ ਹੋਇਆ ਇੱਕ ਗਾਰੰਟੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: