ਈਡੀ ਨੇ ਪੰਜਾਬ ਵਿਚ 1200 ਕਰੋੜ ਦੇ ਸਿੰਚਾਈ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਠੇਕੇਦਾਰ ਗੁਰਿੰਦਰ ਸਿੰਘ ਦੀ 70.15 ਕਰੋੜ ਦੀ ਚੱਲ-ਅਚੱਲ ਜਾਇਦਾਦ ਤੇ ਬੈਂਕ ਖਾਤਿਆਂ ਵਿਚ ਪਈ 41.50 ਕਰੋੜ ਦੀ ਨਕਦੀ ਜ਼ਬਤ ਕੀਤੀ। ਈਡੀ ਨੇ ਜੋ ਜਾਇਦਾਦਾਂ ਅਟੈਚ ਕੀਤੀਆਂ ਹਨ, ਉਨ੍ਹਾਂ ਵਿਚ 27 ਪ੍ਰਾਪਰਟੀ ਚੰਡੀਗੜ੍ਹ ਤੇ ਪੰਜਾਬ ਦੇ ਸ਼ਹਿਰਾਂ ਵਿਚ ਸਥਿਤ ਹੈ।
ਈਡੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਦਰਜ ਇਕ FIR ਤੇ ਸਿੰਚਾਈ ਘੋਟਾਲੇ ਲਈ ਚਾਲਾਨ ਦੇ ਆਧਾਰ ‘ਤੇ ਹੋਈ ਜਾਂਚ ਤਹਿਤ ਕਾਰਵਾਈ ਕੀਤੀ ਗਈ ਹੈ। ਸਿੰਚਾਈ ਵਿਭਾਗ ਵਿਚ ਇਹ ਘੋਟਾਲਾ ਲਗਭਗ 11 ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ ਸੂਬੇ ਵਿਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਸੀ। 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਵਿਜੀਲੈਂਸ ਬਿਊਰੋ ਨੇ ਇਸ ਘੋਪਲੇ ਦਾ ਪਰਦਾਫਾਸ਼ ਕੀਤਾ ਸੀ।
ਈਡੀ ਦੀ ਜਾਂਚ ਵਿੱਚ ਗੁਰਵਿੰਦਰ ਸਿੰਘ ਦਾ ਪ੍ਰਭਾਵ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਅਜਿਹਾ ਸਿੱਕਾ ਸੀ ਕਿ ਗੁਰਿੰਦਰ ਸਿੰਘ ਦੀਆਂ ਯੋਗਤਾ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਵੱਖ-ਵੱਖ ਸਿੰਚਾਈ ਪ੍ਰੋਜੈਕਟਾਂ ਲਈ ਟੈਂਡਰ ਮੰਗਣ ਵਾਲੇ ਨੋਟਿਸ ਵੀ ਤਿਆਰ ਕੀਤੇ ਗਏ ਸਨ। ਈਡੀ ਦੇ ਬੁਲਾਰੇ ਮੁਤਾਬਕ ਗੁਰਿੰਦਰ ਸਿੰਘ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਪ੍ਰਾਜੈਕਟ ਕੰਮਾਂ ਦੀ ਵੰਡ ਸਬੰਧੀ ਕਈ ਬੇਨਿਯਮੀਆਂ ਵੀ ਦੇਖੀਆਂ ਗਈਆਂ ਜਿਸ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਇਸ ਸਬੰਧੀ ਈਡੀ ਨੇ PMLA ਦੀਆਂ ਵਿਵਸਥਾਵਾਂ ਤਹਿਤ ਆਪਣੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ, ਈਡੀ ਨੇ ਗੁਰਿੰਦਰ ਸਿੰਘ ਦੀ ਮਾਲਕੀ ਵਾਲੀ ਚੱਲ ਜਾਇਦਾਦ (ਬੈਂਕ ਬੈਲੇਂਸ ਦੇ ਰੂਪ ਵਿੱਚ) ਦੀ ਪਛਾਣ ਕੀਤੀ। ਜ਼ਿਆਦਾਤਰ ਬਕਾਇਆ ਭ੍ਰਿਸ਼ਟਾਚਾਰ ਤੋਂ ਕਮਾਈ ਦਾ ਹਿੱਸਾ ਸੀ।
ਇਹ ਵੀ ਪੜ੍ਹੋ : NIA ਦੀ ਚੰਡੀਗੜ੍ਹ ਸ਼ਾਖਾ ‘ਚ ਨਿਕਲੀਆਂ ਨੌਕਰੀਆਂ, ਰਿਟਾਇਰਡ ਲੋਕਾਂ ਨੂੰ ਮਿਲੇਗਾ ਮੌਕਾ, ਇੰਝ ਕਰੋ ਅਪਲਾਈ
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਦੇ ਬਾਅਦ ਸਿੰਚਾਈ ਘਪਲੇ ਦੀ ਹੁਣ ਨੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਗਈ। ਈਡੀ ਵੀ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ। ਵਿਜੀਲੈਂਸ ਹੁਣ ਤੱਕ ਕਈ ਤਤਕਾਲੀਨ ਮੰਤਰੀਆਂ ਤੇ ਅਫਸਰਾਂ ਤੋਂ ਪੁੱਛਗਿਛ ਕਰ ਚੁੱਕੀ ਹੈ। ਅਜੇ ਵੀ ਪੁੱਛਗਿਛ ਜਾਰੀ ਹੈ। ਇਨ੍ਹਾਂ ਵਿਚ ਰਿਟਾਇਰ ਆਈਏਐੱਸ ਸਰਵੇਸ਼ ਕੌਸ਼ਲ, ਕੇਬੀਐੱਸ ਸਿੱਧੂ ਤੇ ਕਾਹਨ ਸਿੰਘ ਪੰਨੂੰ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: