ਪੰਜਾਬ ਮੰਡੀ ਬੋਰਡ ਤੇ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਵਿਚ ਚੀਫ ਇੰਜੀਨੀਅਰ ਰਹੇ ਸੁਰਿੰਦਰ ਪਾਲ ਸਿੰਘ ਉਰਫ ਪਹਿਲਵਾਨ ‘ਤੇ ਈਡੀ ਨੇ ਸ਼ਿਕੰਜਾ ਕੱਸਿਆ ਹੈ। ਈਡੀ ਨੇ ਸੁਰਿੰਦਰ ਪਾਲ ਦਾ ਕੇਸ ਪੰਜਾਬ ਵਿਜੀਲੈਂਸ ਤੋਂ ਆਪਣੇ ਕੋਲ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੀਆਂ ਵੱਖ-ਵੱਖ ਥਾਵਾਂ ‘ਤੇ ਲਗਭਗ 37.26 ਕਰੋੜ ਰੁਪਏ ਦੀ ਜਾਇਦਾਦਾਂ ਜ਼ਬਤ ਕੀਤੀਆਂ ਹਨ। ਨਾਲ ਹੀ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ।
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਘੁੰਮਣ ਦੇ ਬਾਅਦ ਮੰਡੀ ਬੋਰਡ ਤੇ ਗਮਾਡਾ ਵਿਚ ਬਤੌਰ ਇੰਜੀਨੀਅਰ ਸੇਵਾਵਾਂ ਦੇਣ ਵਾਲੇ ਸੁਰਿੰਦਰ ਪਾਲ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਬਦਨਾਮ ਰਹੇ। ਉਨ੍ਹਾਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਕਰੋੜਾਂ ਰੁਪਏ ਬਣਾਏ। ਈਡੀ ਨੇ ਆਪਣੀ ਜਾਂਚ ਵਿਚ ਦੇਖਿਆ ਕਿ ਪਹਿਲਵਾਨ ਨੇ ਚੀਫ ਇੰਜੀਨੀਅਰ ਦੇ ਅਹੁਦੇ ‘ਤੇ ਰਹਿੰਦੇ ਕਈ ਕੰਪਨੀਆਂ ਤੋਂ ਕੰਮ ਬਦਲੇ ਕਰੋੜਾਂ ਰੁਪਏ ਲਏ।
ਪਹਿਲਵਾਨ ਨੇ ਕਰੋੜਾਂ ਰੁਪਏ ਕਮਾ ਕੇ ਤਿੰਨ ਕੰਪਨੀਆਂ ਬਣਾਈਆਂ ਤੇ ਸਾਰਾ ਪੈਸਾ ਇਨ੍ਹਾਂ ਵਿਚ ਨਿਵੇਸ਼ ਕਰ ਦਿੱਤਾ। ਈਡੀ ਨੇ 63 ਜਾਇਦਾਦਾਂ ਪਹਿਲਵਾਨ, ਉਸ ਦੇ ਰਿਸ਼ਤੇਦਾਰਾਂ ਤੇ ਕਰੀਬੀਆਂ ਦੀਆਂ ਜ਼ਬਤ ਕੀਤੀਆਂ ਹਨ। ਇਹ ਸਾਰੀ ਜਾਇਦਾਦ ਗਲਤ ਕਮਾਈ ਨਾਲ ਬਣਾਈ ਗਈ ਸੀ। ਇਸ ਤੋਂ ਪਹਿਲਾਂ ਈਡੀ ਨੇ ਪਹਿਲਵਾਨ ਦੀਆਂ ਵੱਖ-ਵੱਖ ਬੈਂਕਾਂ ਵਿਚ 5.93 ਕਰੋੜ ਰੁਪਏ ਦੀ FDR ਵੀ ਜ਼ਬਤ ਕੀਤੀ ਸੀ।
ਭ੍ਰਿਸ਼ਟਾਚਾਰ ਨੂੰ ਲੈ ਕੇ ਪਹਿਲਾ ਇੰਜੀਨੀਅਰ ਸੁਰਿੰਦਰ ਪਾਲ ਉਰਫ ਪਹਿਲਵਾਨ ਖਿਲਾਫ ਮਾਮਲਾ ਪੰਜਾਬ ਵਿਜੀਲੈਂਸ ਨੇ ਦਰਜ ਕੀਤਾ ਸੀ ਪਰ ਖਾਤਿਆਂ ਵਿਚ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਤੇ ਕੰਪਨੀਆਂ ਵਿਚ ਨਿਵੇਸ਼ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਕੇਸ ਨੂੰ ਈਡੀ ਨੇ ਟੇਕਓਵਰ ਕਰ ਲਿਆ ਸੀ।
ਇਹ ਵੀ ਪੜ੍ਹੋ : ਸ਼ਾਰਪੀ ਦੀ ਗ੍ਰਿਫਤਾਰੀ ‘ਤੇ ਕਰਨ ਔਜਲਾ ਦੀ ਸਫਾਈ, ਕਿਹਾ-ਦੋ ਸਾਲ ਤੋਂ ਨਹੀਂ ਹੋਈ ਘੁੰਮਣ ਨਾਲ ਮੁਲਾਕਾਤ
ਈਡੀ ਕੋਲ ਪਹੁੰਚਣ ਦੇ ਬਾਅਦ ਪਹਿਲਵਾਨ ਨੂੰ ਸਵਾਲਾਂ ਦੀ ਲਿਸਟ ਦੇ ਕੇ ਕਰੋੜਾਂ ਰੁਪਏ ਦਾ ਹਿਸਾਬ ਮੰਗਿਆ ਗਿਆ ਸੀ। ਉਨ੍ਹਾਂ ਤੋਂ ਆਮਦਨ ਦੇ ਸਰੋਤਾਂ ਬਾਰੇ ਪੁੱਛਿਆ ਗਿਆ ਸੀ ਪਰ ਕਰੋੜਾਂ ਰੁਪਏ ਦੀ FDR, ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੇ ਨਾਲ-ਨਾਲ 3 ਆਪਣੀਆਂ ਨਿੱਜੀ ਕੰਪਨੀਆਂ ਖੜ੍ਹੀ ਕਰਨ ਵਾਲੇ ਇੰਜੀਨੀਅਰ ਪਹਿਲਵਾਨ ਕਾਫੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਇਸ ‘ਤੇ ਈਡੀ ਨੇ ਕਾਰਵਾਈ ਕੀਤੀ।
ਵੀਡੀਓ ਲਈ ਕਲਿੱਕ ਕਰੋ -: