ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਹੁਣ ਤੱਕ ਜਾਂਚ ਵਿਚ ਮੰਨ ਚੁੱਕੀਆਂ ਹਨ ਕਿ ਧਮਾਕਾ ਬੰਬ ਨੂੰ ਪਲਾਂਟ ਕਰਦੇ ਸਮੇਂ ਹੀ ਹੋਇਆ ਹੈ। ਪੁਲਿਸ ਮਰਨ ਵਾਲੇ ਨੂੰ ਮੁਲਜ਼ਮ ਮੰਨ ਰਹੀ ਹੈ। ਧਮਾਕੇ ਵਿਚ ਬੰਬ ਪਲਾਨਰ ਦੇ ਚਿਥੜੇ ਉਡ ਗਏ। ਉਸ ਦੇ ਮੂੰਹ ‘ਤੇ ਮਾਸ ਨਹੀਂ ਬਚਿਆ ਤੇ ਸਰੀਰ ਦੇ ਸਿਰਫ ਦੋ ਹਿੱਸੇ ਬਚੇ ਹਨ। ਉਸ ਦੇ ਸਰੀਰ ‘ਤੇ ਖੰਡੇ ਦਾ ਟੈਟੂ ਬਣਿਆ ਹੋਇਆ ਹੈ। ਹੁਣ ਪੁਲਿਸ ਟੈਟੂ ਜ਼ਰੀਏ ਮੁਲਜ਼ਮ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੇਗੀ। ਮੁਲਜ਼ਮ ਦੀ ਉਮਰ 30 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ। ਦੋਸ਼ੀ ਦੀ ਬਾਂਹ ‘ਤੇ ਖੰਡੇ ਦਾ ਟੈਟੂ ਸੀ। NSG, ਫੌਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ NIA ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ।
ਬੀਤੀ ਰਾਤ ਲਗਭਗ 10 ਵਜੇ ਉਸ ਦੇ ਸਰੀਰ ਦੇ ਦੋ ਹਿੱਸਿਆਂ ਨੂੰ NIA ਤੇ NSG ਨੇ ਜਾਂਚ ਤੋਂ ਬਾਅਦ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਬੰਬ ਪਲਾਨਰ ਦਾ ਮੂੰਹ ਵੀ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ। ਉਸ ਕੋਲੋਂ ਕੋਈ ਕਾਗਜ਼ ਜਾਂ ਸਬੂਤ ਨਹੀਂ ਮਿਲਿਆ ਹੈ। ਇਸ ਲਈ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਉਸ ਦੀ ਪਛਾਣ ਦੀ ਹੈ। ਉਸ ਦੇ ਕੱਪੜੇ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਪੁਲਿਸ ਹੁਣ ਇਨ੍ਹਾਂ ਕੱਪੜਿਆਂ ਦੇ ਸਹਾਰੇ ਉਸ ਦੀ ਪਛਾਣ ਨੂੰ ਅੱਗੇ ਵਧਾਉਣ ਵਿਚ ਲੱਗੀ ਹੋਈ ਹੈ। ਹੁਣ ਪੁਲਿਸ ਕਚਿਹਰੀ ਵਲ ਆਉਣ ਵਾਲੇ ਰਸਤਿਆਂ ‘ਚ ਲੱਗੇ ਸੀਸੀਟੀਵੀ ਕੈਮਰੇ ਤਾਂ ਚੈੱਕ ਕਰ ਰਹੀ ਹੈ ਪਰ ਉਨ੍ਹਾਂ ‘ਚੋਂ ਬੰਬ ਪਲਾਨਰ ਕੌਣ ਹੈ, ਇਹ ਪਤਾ ਲਗਾ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਧਮਾਕੇ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਜਾਂਚ ਕੇਂਦਰੀ ਏਜੰਸੀਆਂ ਦੇ ਹਵਾਲੇ ਕੀਤੀ ਗਈ ਤਾਂ ਪੁਲਿਸ ਨੂੰ ਉਨ੍ਹਾਂ ਦਾ ਇੰਤਜ਼ਾਰ ਕਰਨਾ ਪਿਆ ਤੇ ਉਹ ਕ੍ਰਾਈਮ ਸਪੋਟ ‘ਤੇ ਜਾਂਚ ਨਹੀਂ ਕਰ ਸਕੀਆਂ। ਇਹੀ ਕਾਰਨ ਹੈ ਕਿ ਬੰਬ ਪਲਾਨਰ ਦੀ ਸ਼ਨਾਖਤ ਵਿਚ ਦੇਰੀ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਅੱਜ ਪੁਲਿਸ ਕਚਿਹਰੀ ਵਿਚ ਆਉਣ ਵਾਲੇ ਲੋਕਾਂ ਤੋਂ ਪੁੱਛਗਿਛ ਕਰੇਗੀ ਜਿਸ ਜਗ੍ਹਾ ‘ਤੇ ਧਮਾਕਾ ਹੋਇਆ ਉਥੇ ਫੋਟੋਸਟੇਟ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਉਥੇ ਕੰਮ ਕਰਨ ਵਾਲੀਆਂ ਔਰਤਾਂ ਤੇ ਨੌਜਵਾਨਾਂ ਤੋਂ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾਣੀ ਹੈ। ਸਿਵਲ ਹਸਪਤਾਲ ‘ਚ ਦੋ ਔਰਤਾਂ ਦਾਖਲ ਹਨ। ਅੱਜ ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਸਕਦੀ ਹੈ।