ਕੋਰੋਨਾ ਦੇ ਨਵੇਂ ਰੂਪ ਦਾ ਖੌਫ ਲਗਾਤਾਰ ਵਧਦਾ ਜਾ ਰ ਰਿਹਾ ਹੈ। ਸਾਊਥ ਅਫਰੀਕਾ ਤੋਂ ਆਈ ਇੱਕ ਫਲਾਈਟ ਵਿੱਚ ਕਈ ਲੋਕ ਕੋਰੋਨਾ ਪਾਜ਼ੀਟਿਵ ਨਿਕਲੇ, ਜਿਸ ਤੋਂ ਬਾਅਦ ਦਹਿਸ਼ਤ ਹੋਰ ਵੱਧ ਗਈ ਹੈ।
ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਤੋਂ ਦੋ ਫਲਾਈਟਾਂ ‘ਤੇ ਐਮਸਟਰਡਮ ਪਹੁੰਚੇ ਦਰਜਨਾਂ ਲੋਕ ਕੋਵਿਡ -19 ਪਾਜ਼ੀਟਿਵ ਮਿਲੇ। ਹੁਣ ਇਸ ਗੱਲ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਉਹ ਹਾਲ ਹੀ ਵਿੱਚ ਪਾਏ ਗਏ ਕੋਰੋਨਾ ਦੇ ਨਵੇਂ ਰੂਪ ‘ਓਮਿਕਰੋਨ’ ਤੋਂ ਇਨਫੈਕਟਿਡ ਤਾਂ ਨਹੀਂ ਹਨ। ਇਹ ਜਾਣਕਾਰੀ ਡੱਚ ਅਧਿਕਾਰੀਆਂ ਨੇ ਦਿੱਤੀ।
ਸ਼ੁੱਕਰਵਾਰ ਨੂੰ ਦੋ KLM ਫਲਾਈਟਾਂ ‘ਤੇ ਲਗਭਗ 600 ਯਾਤਰੀ ਐਮਸਟਰਡਮ ਦੇ ਸ਼ਿਫੋਲ ਹਵਾਈ ਅੱਡੇ ‘ਤੇ ਪਹੁੰਚੇ ਸਨ। ਕੋਰੋਨਾ ਦੇ ਨਵੇਂ ਰੂਪ ਦੇ ਖ਼ੌਫ ਕਰਕੇ ਉਨ੍ਹਾਂ ਨੂੰ ਘੰਟਿਆਂ ਦੀ ਦੇਰੀ ਅਤੇ ਟੈਸਟਿੰਗ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਡੱਚ ਸਿਹਤ ਮੰਤਰਾਲੇ ਨੇ ਅੰਦਾਜ਼ਾ ਲਗਾਇਆ ਹੈ ਕਿ ਯਾਤਰੀਆਂ ਵਿੱਚ ਲਗਭਗ 85 ਲੋਕ ਕੋਰੋਨਾ ਪਾਜ਼ੀਟਿਵ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸਿਹਤ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਜ਼ੀਟਿਵ ਮਿਲੇ ਲੋਕਾਂ ਨੂੰ ਸ਼ਿਫੋਲ ਦੇ ਨੇੜੇ ਜਾਂ ਇੱਕ ਨੇੜਲੇ ਹੋਟਲ ਵਿੱਚ ਆਈਸੋਲੇਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹਰਿਆਣਾ ਦੇ CM ਖੱਟਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ‘MSP ‘ਤੇ ਕਾਨੂੰਨ ਸੰਭਵ ਨਹੀਂ’
ਡੱਚ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਤੋਂ ਸਾਰੀਆਂ ਹਵਾਈ ਯਾਤਰਾਵਾਂ ‘ਤੇ ਪਾਬੰਦੀ ਲਗਾ ਦਿੱਤੀ। ਸਿਹਤ ਮੰਤਰੀ ਹਿਊਗੋ ਡੀ ਜੋਂਗ ਨੇ ਕਿਹਾ ਕਿ ਪਹਿਲਾਂ ਹੀ ਨੀਦਰਲੈਂਡਜ਼ ਦੇ ਰਸਤੇ ਵਿੱਚ ਸਵਾਰ ਯਾਤਰੀਆਂ ਦੀ ਪਹੁੰਚਣ ‘ਤੇ ਟੈਸਟਿੰਗ ਹੋਵੇਗੀ ਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।