ਬਟਾਲਾ ਜ਼ਿਲ੍ਹੇ ਦੇ ਇਕ ਸ਼ਖਸ ਨੂੰ ਉਸ ਦੇ ਦਾਦਾ-ਦਾਦੀ ਕਮਰੇ ਵਿਚ ਬੰਦ ਕਰਕੇ ਰੱਖਦੇ ਹਨ। ਇਸ ਤੋਂ ਬਜ਼ੁਰਗ ਜੋੜਾ ਹੁਣ ਪ੍ਰੇਸ਼ਾਨ ਹੋ ਚੁੱਕਾ ਹੈ ਤੇ ਉਨ੍ਹਾਂ ਨੇ ਸਰਕਾਰ ਨੂੰ ਉਨ੍ਹਾਂ ਦੇ ਪੋਤੇ ਨੂੰ ਉਸ ਦੇ ਮਾਪਿਆਂ ਕੋਲ ਕੈਨੇਡਾ ਭੇਜਣ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ। ਬਜ਼ੁਰਗ ਜੋੜਾ ਹੁਣ ਉਸ ਦੀ ਦੇਖਭਾਲ ਕਰਨ ਵਿਚ ਵੀ ਅਸਮਰਥ ਹੈ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਮੌਤ ਪਿੱਛੋਂ ਉਹ ਰੁਲ ਜਾਵੇਗਾ।
ਬਟਾਲਾ ਵਾਸੀ ਰਾਜਿੰਦਰ ਕੁਮਾਰ ਜੋ ਕਿ ਪੁਲਿਸ ਵਿਭਾਗ ਦੇ ਸੀਆਈਡੀ ਵਿਭਾਗ ਤੋਂ ਰਿਟਾਇਰ ਹੈ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2000 ਵਿਚ ਉਸ ਨੇ ਆਪਣੇ ਮੁੰਡੇ ਅਰਵਿੰਦ ਨੂੰ ਪੜ੍ਹਨ ਲਈ ਕੈਨੇਡਾ ਭੇਜਿਆ ਸੀ। ਅਰਵਿੰਦ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਉਥੇ ਰਹਿ ਰਹੀ ਬੰਗਲਾਦੇਸ਼ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਦੋਵਾਂ ਦਾ ਇਕ ਮੁੰਡਾ ਹੋਇਆ।
ਸਾਲ 2004 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਤੇ ਉਨ੍ਹਾਂ ਨੇ ਆਪਣੇ 8 ਮਹੀਨੇ ਦੇ ਬੇਟੇ ਸਿਧਾਰਥ ਨੂੰ ਸਾਡੇ ਕੋਲ ਭਾਰਤ ਭੇਜ ਦਿੱਤਾ। ਪੋਤੇ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੋਏ ਤੇ ਉਸ ਦਾ ਪਾਲਣ-ਪੋਸ਼ਣ ਕਰਨ ਲੱਗੇ। ਪਰ ਜਦੋਂ ਉਹ ਵੱਡਾ ਹੋਇਆ ਤਾਂ ਉਸ ਦੀਆਂ ਹਰਕਤਾਂ ਤੋਂ ਪਤਾ ਲੱਗਾ ਕਿ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਡਾਕਟਰਾਂ ਨੂੰ ਵੀ ਦਿਖਾਇਆ ਪਰ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ।
ਹੁਣ ਉਹ ਲਗਭਗ 18 ਸਾਲ ਦਾ ਹੋ ਗਿਆ ਹੈ ਤੇ ਉਸ ਦੀਆਂ ਹਰਕਤਾਂ ਕਾਰਨ ਸਾਨੂੰ ਉਸ ਨੂੰ ਕਮਰੇ ਵਿਚ ਬੰਦ ਕਰਕੇ ਰੱਖਣਾ ਪੈਂਦਾ ਹੈ। ਇਹੀ ਨਹੀਂ ਅਸੀਂ ਖੁਦ ਵੀ ਉਸ ਦੀ ਵਜ੍ਹਾ ਤੋਂ ਸਾਨੂੰ ਵੀ ਕੈਦ ਵਿਚ ਰਹਿਣਾ ਪੈਂਦਾ ਹੈ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਸਾਨੂੰ ਕਮਰੇ ਵਿਚ ਜੇਲ੍ਹ ਵਰਗੀ ਬੈਰਕ ਬਣਾਉਣੀ ਲਈ ਤੇ ਉਸ ਨੂੰ ਜੰਜੀਰਾਂ ਵਿਚ ਕੈਦ ਕਰਕੇ ਰੱਖਣਾ ਪਿਆ।
ਇਹ ਵੀ ਪੜ੍ਹੋ : ਯਾਤਰੀਆਂ ਨੂੰ ਮਿਲੇਗੀ ਰਾਹਤ, ਫਿਰੋਜ਼ਪੁਰ ਡਵੀਜ਼ਨ ਨੇ ਚਲਾਈਆਂ 13 ਸਪੈਸ਼ਲ ਸਮਰ ਟ੍ਰੇਨਾਂ, ਵਧਦੀ ਭੀੜ ਨੂੰ ਦੇਖ ਲਿਆ ਫੈਸਲਾ
ਰਾਜਿੰਦਰ ਕੁਮਾਰ ਨੇ ਕਿਹਾ ਕਿ ਹੁਣ ਅਸੀਂ ਪ੍ਰੇਸ਼ਾਨ ਹੋ ਚੁੱਕੇ ਹਾਂ। ਇਸ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੋਤੇ ਨੂੰ ਉਸ ਦੇ ਮਾਂ-ਪਿਓ ਕੋਲ ਕੈਨੇਡਾ ਭੇਜ ਦਿੱਤਾ ਜਾਵੇ। ਪਹਿਲਾਂ ਕਦੇ-ਕਦੇ ਮੁੰਡੇ ਅਰਵਿੰਦ ਦਾ ਫੋਨ ਆ ਜਾਂਦਾ ਸੀ ਪਰ ਪਿਛਲੇ 5 ਸਾਲ ਤੋਂ ਉਸ ਨਾਲ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: