ਉਤਰਾਖੰਡ ਦੇ ਹਰਿਦੁਆਰ ਵਿਚ ਇੱਕ ਬਜ਼ੁਰਗ ਜੋੜੇ ਨੇ ਆਪਣੇ ਬੇਟੇ ਤੇ ਨੂੰਹ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਪੁੱਤਰ ਦੇ ਪਾਲਣ ਪੋਸ਼ਣ ‘ਤੇ ਖਰਚ ਕੀਤੇ ਗਏ 5 ਕਰੋੜ ਰੁਪਏ ਦਿਵਾਏ ਜਾਣ ਨਹੀਂ ਤਾਂ ਉਨ੍ਹਾਂ ਦਾ ਬੇਟਾ ਤੇ ਨੂੰਹ ਇੱਕ ਸਾਲ ਦੇ ਅੰਦਰ ਪੋਤਾ-ਪੋਤੀ ਦੇਣ।
ਬਜ਼ੁਰਗ ਜੋੜੇ ਦੇ ਪੁੱਤ-ਨੂੰਹ ਦੇ ਵਿਆਹ ਨੂੰ 6 ਸਾਲ ਹੋ ਗਏ ਹਨ ਤੇ ਹੁਣ ਤੱਕ ਕੋਈ ਔਲਾਦ ਨਹੀਂ ਹੈ। ਸ਼ਾਇਦ ਉਹ ਔਲਾਦ ਨਹੀਂਚਾਹੁੰਦੇ ਹਨ ਪਰ ਉਨ੍ਹਾਂ ਦੇ ਬਜ਼ੁਰਗ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਛੋਟੇ ਬੱਚੇ ਦੀ ਕਿਲਕਾਰੀ ਗੂੰਜੇ ਤੇ ਉੁਹ ਬੱਚਿਆਂ ਨਾਲ ਖੇਡਣ। ਜਦੋਂ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਰਿਦੁਆਰ ਦੀ ਕੋਰਟ ਵਿਚ ਕੇਸ ਕਰ ਦਿੱਤਾ ਤੇ ਪੁੱਤ ਦੇ ਪਾਲਣ-ਪੋਸ਼ਣ ‘ਚ ਖਰਚ ਹੋਏ ਲਗਭਗ 5 ਕਰੋੜ ਰੁਪਏ ਵਾਪਸ ਦਿਵਾਉਣ ਦੀ ਮੰਗ ਕੀਤੀ।
ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਬੇਟੇ ਨੂੰ ਇੰਨਾ ਕਾਬਲ ਬਣਾ ਦਿੱਤਾ ਪਰ ਇਸ ਦੇ ਬਾਵਜੂਦ ਬੁਢਾਪਾ ਇਕੱਲੇ ਬਿਤਾਉਣਾ ਪੈ ਰਿਹਾ ਹੈ। ਉਨ੍ਹਾਂਨੂੰ ਇਸ ਨਾਲ ਕਾਫੀ ਮਾਨਸਿਕ ਪੀੜਤਾ ਪਹੁੰਚ ਰਹੀ ਹੈ। ਬਜ਼ੁਰਗ ਜੋੜੇ ਦੀ ਅਰਜ਼ੀ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਹੈ ਤੇ ਮਾਮਲੇ ਦੀ ਸੁਣਵਾਈ 17 ਮਈ ਨੂੰ ਹੋਵੇਗੀ।
ਬਜ਼ੁਰਗ ਸੰਜੀਵ ਰੰਜਨ ਪ੍ਰਸਾਦ ਬੀਐੱਚਈਐੱਲ ਵਿਚ ਅਧਿਕਾਰੀ ਅਹੁਦੇ ‘ਤੇ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੀ ਪਤਨੀ ਸਾਧਨਾ ਪ੍ਰਸਾਦ ਨਾਲ ਇੱਕ ਹਾਊਸਿੰਗ ਸੁਸਾਇਟੀ ਗ੍ਰੀਨ ਹਰਿਦੁਆਰ ਵਿੱਚ ਰਹਿ ਰਹੇ ਹਨ। ਬਜ਼ੁਰਗ ਜੋੜੇ ਨੇ ਆਪਣੀ ਸਾਰੀ ਜਮ੍ਹਾਂ ਰਾਸ਼ੀ ਲਗਾ ਕੇ ਆਪਣੇ ਇਕਲੌਤੇ ਪੁੱਤਰ ਨੂੰ ਪੜ੍ਹਾਇਆ। ਪਾਇਲਟ ਬਣਨ ਲਈ ਵਿਦੇਸ਼ਾਂ ਵਿੱਚ ਸਿਖਲਾਈ ਲਈ ਲੱਖਾਂ ਰੁਪਏ ਖਰਚ ਕੀਤੇ। ਉਸ ਤੋਂ ਬਾਅਦ ਸਾਲ 2016 ਵਿਚ ਉਸ ਦਾ ਵਿਆਹ ਨੋਇਡਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਕਰ ਦਿੱਤਾ। ਉਨ੍ਹਾਂ ਦੀ ਨੂੰਹ ਵੀ ਨੋਇਡਾ ਵਿਚ ਨੌਕਰੀ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਬਜ਼ੁਰਗ ਜੋੜੇ ਦੇ ਵਕੀਲ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਉਨ੍ਹਾਂ ਸਾਹਮਣੇ ਵੀ ਪਹਿਲੀ ਵਾਰ ਆਇਆ ਹੈ। ਘਰ ਵਿਚ ਅਕਸਰ ਜਾਇਦਾਦ ਨੂੰ ਲੈ ਕੇ ਵਾਦ-ਵਿਵਾਦ ਸਾਹਮਣੇ ਆਉਂਦੇ ਹਨ ਪਰ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਉਮੀਦ ਹੈ ਅਦਾਲਤ ਬਜ਼ੁਰਗ ਜੋੜੇ ਨਾਲ ਨਿਆਂ ਕਰੇਗੀ।