ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲਗਭਗ 29 ਦਿਨਾਂ ਦਾ ਸਮਾਂ ਬਾਕੀ ਹੈ। ਚੋਣਾਂ ਦੌਰਾਨ ਮੈਦਾਨ ਵਿਚ ਉਤਰੇ ਕਿਸਾਨ ਬਹੁਮਤ ਵਾਲੇ ਸੰਯੁਕਤ ਸਮਾਜ ਮੋਰਚਾ ਦੀ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਦੇ ਰਾਹ ਵਿਚ ਅੜਿੱਕਾ ਆ ਗਿਆ ਹੈ। ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਦੀ ਅਰਜ਼ੀ ਪਾਰਟੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਕਈ ਇਤਰਾਜ਼ਾਂ ਸਮੇਤ ਵਾਪਸ ਕਰ ਦਿੱਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਨੂੰ ਦੂਰ ਕਰਕੇ ਅਰਜ਼ੀ ਭੇਜਣ। ਕਮਿਸ਼ਨ ਨੇ 13 ਜਨਵਰੀ ਨੂੰ ਲਿਖੇ ਇਸ ਪੱਤਰ ਵਿਚ ਇਹ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਹੀ ਇਸ ਵਿਸ਼ੇ ‘ਤੇ ਕੋਈ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਚ ਕਮਿਸ਼ਨ ਦੇ ਇਸ ਦੇ ਜਵਾਬ ਨਾਲ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਮੁਸ਼ਕਲਾਂ ਵੱਧ ਸਕਦੀਆਂ ਹਨ।
ਲਗਭਗ 6 ਇਤਰਾਜ਼ਾਂ ਬਾਰੇ ਵਿਸਤ੍ਰਿਤ ਜਵਾਬ ਬਣਾਉਣ ਵਿਚ ਕਾਫੀ ਸਮਾਂ ਲੱਗੇਗਾ। ਇਹ ਵੀ ਖਬਰ ਹੈ ਕਿ ਇਹ ਚਿੱਠੀ ਰਾਜੇਵਾਲ ਨੂੰ ਹੁਣੇ ਜਿਹੇ ਹੀ ਮਿਲੀ ਹੈ।ਪਾਰਟੀ ਦੋ ਸੂਚੀਆਂ ਵਿਚ ਆਪਣੇ 30 ਉਮੀਦਵਾਰ ਰਾਜੇਵਾਲ ਸਣੇ ਐਲਾਨ ਚੁੱਕੀ ਹੈ ਅਤੇ ਇਸ ਪਾਰਟੀ ਵਿਚ ਸ਼ਾਮਲ ਕੁਝ ਖੱਬੀਆਂ ਪਾਰਟੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਚੋਣ ਨਿਸ਼ਾਨ ਅਤੇ ਝੰਡੇ ‘ਤੇ ਚੋਣ ਲੜਨਗੀਆਂ। ਇਸ ਨਾਲ ਚੁਣਾਵੀ ਜੰਗ ਦੀ ਸ਼ੁਰੂਆਤ ਵਿਚ ਹੀ ਪਾਰਟੀ ਦੀ ਅਗਨੀ ਪ੍ਰੀਖਿਆ ਹੋ ਰਹੀ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਰਾਜੇਵਾਲ ਤੇ ਚੜੂਨੀ ਸਮਰਥਕਾਂ ਨੂੰ ਕਿਸਾਨ ਅੰਦੋਲਨ ਫਤਿਹ ਕਰਨ ਤੋਂ ਬਾਅਦ ਸਿਆਸਤ ਵਿਚ ਪਾਰਟੀ ਉਤਾਰਨ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਦਾ ਸਰਕਾਰ ਉਤੇ ਦਬਾਅ ਘਟੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਚੰਗਾ ਇਹ ਲੋਕ ਇੱਕ ਰਾਏ ਬਣਾ ਕੇ ਕਿਸੇ ਕਿਸਾਨ ਸਮਰਥਕ ਦਲ ਦੀ ਮਦਦ ਕਰਦੇ ਤਾਂ ਜ਼ਿਆਦਾ ਵਧੀਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ : BJP ਦਾ ਵੱਡਾ ਫੈਸਲਾ, ਪਾਰਟੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪਠਾਨਕੋਟ ਤੋਂ ਐਲਾਨਿਆ ਉਮੀਦਵਾਰ
ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਰਜਿਸਟ੍ਰੇਸ਼ਨ ਨਾ ਹੋਣ ਦੀ ਵਜ੍ਹਾ ਨਾਲ ਪਾਰਟੀ ਨੂੰ ਆਪਣਾ ਬਣਾਇਆ ਚੋਣ ਨਿਸ਼ਾਨ ਨਹੀਂ ਮਿਲੇਗਾ ਜਿਸ ਨਾਲ ਉਸ ਨੂੰ ਚੋਣ ਮੈਦਾਨ ਵਿਚ ਮੁਸ਼ਕਲ ਹੋਵੇਗੀ।