ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਦੋ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ (ਡੀਈਓਜ਼) ਅਤੇ ਅੱਠ ਸੀਨੀਅਰ ਪੁਲਿਸ ਸੁਪਰਡੈਂਟਾਂ (ਐਸਐਸਪੀਜ਼) ਦੇ ਤਬਾਦਲੇ ਕੀਤੇ ਹਨ।
ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਗਿਰੀਸ਼ ਦਿਆਲਨ ਨੂੰ ਡੀ.ਸੀ.-ਕਮ-ਡੀ.ਈ.ਓ ਫ਼ਿਰੋਜ਼ਪੁਰ ਨਿਯੁਕਤ ਕੀਤਾ ਹੈ, ਜਦਕਿ ਵਿਨੀਤ ਕੁਮਾਰ ਨਵੇਂ ਡੀ.ਸੀ.-ਕਮ-ਡੀ.ਈ.ਓ. ਬਠਿੰਡਾ ਹੋਣਗੇ।
ਜਿਹੜੇ 8 ਐੱਸ. ਐੱਸ. ਪੀਜ਼. ਦੇ ਤਬਾਦਲੇ ਕੀਤੇ ਗਏ ਹਨ, ਉਹ ਹਨ : ਨਵਜੋਤ ਸਿੰਘ ਮਾਹਲ ਦੀ ਜਗ੍ਹਾ ਹਰਜੀਤ ਸਿੰਘ ਮੋਹਾਲੀ ਦੇ ਐਸ.ਐਸ.ਪੀ ਹੋਣਗੇ ਤੇ ਕੁਲਵੰਤ ਸਿੰਘ ਹੀਰ ਦੀ ਥਾਂ ਧਰੂਮਨ ਐੱਚ. ਨਿੰਬਲੇ ਹੁਸ਼ਿਆਰਪੁਰ ਦੇ ਐਸ.ਐਸ.ਪੀ ਹੋਣਗੇ । ਇਸੇ ਤਰ੍ਹਾਂ ਰਾਜਬਚਨ ਸੰਧੂ ਦੀ ਜਗ੍ਹਾ ਪਾਟਿਲ ਕੇਤਨ ਬਲੀਰਾਮ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਤੇ ਰਾਕੇਸ਼ ਕੌਸ਼ਲ ਦੀ ਥਾਂ ਦੀਪਕ ਹਿਲੋਰੀ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਨਿਯੁਕਤ ਕੀਤੇ ਗਏ ਹਨ। ਹਰਵਿੰਦਰ ਸਿੰਘ ਦੀ ਜਗ੍ਹਾ ਗੁਲਨੀਤ ਸਿੰਘ ਖੁਰਾਣਾ ਹੋਣਗੇ ਤਰਨਤਾਰਨ ਦੇ ਐਸ.ਐਸ.ਪੀ , ਅਜੇ ਮਲੂਜਾ ਦੀ ਥਾਂ ਅਮਨੀਤ ਕੌਂਡਲ ਬਠਿੰਡਾ ਦੇ ਐਸ.ਐਸ.ਪੀ ਹੋਣਗੇ।ਸਰਬਜੀਤ ਸਿੰਘ ਦੀ ਜਗ੍ਹਾ ਸੰਦੀਪ ਕੁਮਾਰ ਮਲਿਕ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ, ਸੰਦੀਪ ਗੋਇਲ ਦੀ ਥਾਂ ਸਰਤਾਜ ਸਿੰਘ ਚਾਹਲ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: