ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅੱਜ ਹੋਣ ਜਾ ਰਹੀ ਹੈ। ਚੋਣ DSGMC ਦੇ ਕਾਨਫਰੰਸ ਹਾਲ ਵਿਚ ਹੋਵੇਗੀ। ਇਹ ਚੋਣ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਇਸ 51 ਮੈਂਬਰੀ ਸਦਨ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ ਕਰੀਬ 30 ਮੈਂਬਰਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਜ਼ਾਦ ਜਿੱਤੇ ਮੈਂਬਰਾਂ ਸਮੇਤ ਵਿਰੋਧੀ ਧਿਰਾਂ ਕੋਲ 21 ਮੈਂਬਰ ਦੱਸੇ ਜਾ ਰਹੇ ਹਨ ।
DSGMC ਕਮੇਟੀ ਦਾ ਇਜਲਾਸ ਸਵੇਰੇ 11.30 ਵਜੇ ਸੱਦਿਆ ਗਿਆ ਹੈ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਸਾਲ 51 ਮੈਂਬਰਾਂ ਲਈ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 30 ਮੈਂਬਰ ਜਿੱਤੇ ਸਨ। ਅਕਾਲੀ ਦਲ ਨੇ ਵੱਡੀ ਜਿੱਤ ਤੋਂ ਬਾਅਦ DSGMC ਉਤੇ ਆਪਣਾ ਕਬਜ਼ਾ ਜਮਾਇਆ ਸੀ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਜਮਾਉਣ ਲਈ ਅਕਾਲੀ ਦਲ ਦੇ ਦੋ ਵਿਰੋਧੀ ਧਿਰਾਂ ਸਰਨਾ ਤੇ ਜੀਕੇ ਗਰੁੱਪ ਨੇ ਆਪਸ ਵਿਚ ਹੱਥ ਮਿਲਾ ਲਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਸਰਕਾਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਲਗਭਗ 21 ਮੈਂਬਰ ਹਨ। ਅਕਾਲੀ ਦਲ ਦੇ ਜ਼ਿਆਦਾ ਮੈਂਬਰ ਹੋਣ ਕਾਰਨ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: