ਏਲਨ ਮਸਕ ਨੇ ਹੁਣੇ ਜਿਹੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ (X) ਦੇ ਨਾਂ ਤੇ ਲੋਕਾਂ ਵਿਚ ਬਦਲਾਅ ਕਰਕੇ ਉਸ ਨੂੰ X ਵਜੋਂ ਰੀਬ੍ਰਾਂਡ ਕੀਤਾ ਹੈ। ਰੀਬ੍ਰਾਂਡਿੰਗ ਦੀ ਇਸ ਯੋਜਨਾ ਤਹਿਤ ਕੰਪਨੀ ਹੁਣ ਆਪਣੇ ਡੋਮੇਨ ਵਿਚ ਵੀ ਬਦਲਾਅ ਕਰ ਰਹੀ ਹੈ।
ਰਿਪੋਰਟ ਮੁਤਾਬਕ ਕੁਝ ਯੂਜਰਸ ਨੇ ਦੇਖਿਆ ਹੈ ਕਿ iOS ‘ਤੇ X ਐਪ ਦੀ ਸ਼ੇਅਰ ਸ਼ੀਟ ਨਾਲ ਜਨਰੇਟ ਹੋਣ ਵਾਲੇ ਸਾਰੇ URL ਹੁਣ twitter.com ਦੀ ਬਜਾਏ x.com ਤੋਂ ਸ਼ੁਰੂ ਹੁੰਦੇ ਹਨ।
ਸ਼ੇਅਰ ਸੀਟ ਤੋਂ ਜਨਰੇਟ ਹੋਣ ਵਾਲਾ URL ਐਂਡ੍ਰਾਇਡ ਤੇ ਵੈੱਬ ਯੂਜਰਸ ਨੂੰ ਅਜੇ ਵੀ ਪਹਿਲਾਂ ਵਾਂਗ twitter.com ਤੋਂ ਸ਼ੁਰੂ ਹੋਣ ਵਾਲਾ ਹੀ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ ਵਿਚ ਐਂਡ੍ਰਾਇਡ ਤੇ ਵੈੱਬ ਯੂਜਰਸ ਲਈ ਵੀ ਡੋਮੇਨ ਵਿਚ ਬਦਲਾਅ ਕਰ ਦੇਵੇਗੀ।
X ਦੇ ਮਾਲਕ ਮਸਕ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ x.com ਟਵਿੱਟਰ ‘ਤੇ ਰੀਡਾਇਰੈਕਟ ਕਰੇਗਾ ਪਰ ਉਸ ਸਮੇਂ ਉਨ੍ਹਾਂ ਨੇ ਡੋਮੇਨ ਵਿਚ ਬਦਲਾਅ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ BSF ਨੂੰਮਿਲੀ 21 ਕਰੋੜ ਦੀ ਹੈਰੋਇਨ, ਤਰਨਤਾਰਨ ‘ਚ ਖੂਹ ‘ਚੋਂ ਡਰੋਨ ਬਰਾਮਦ
ਇਸੇ ਸਾਲ ਅਪ੍ਰੈਲ ਵਿਚ ਮਸਕ ਨੇ ਟਵਿੱਟਰ ਨੂੰ X.corp ਵਜੋਂ ਰਜਿਸਟਰਡ ਕੀਤਾ ਜਿਸ ਨੂੰ ਪਲੇਟਫਾਰਮ ਨੂੰ ਬਦਲਣ ਦੀ ਦਿਸ਼ਾ ਵਿਚ ਪਹਿਲਾ ਕਦਮਾ ਮੰਨਿਆ ਗਿਆ। ਮਸਕ ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਲਿੰਡਾ ਯਾਕਾਰਿਨੋ ਨਾਲ ਮਿਲ ਕੇ X ਨੂੰ ਇਕ ਐਵਰੀਥਿੰਗ ਐਪ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਵੀਚੈਟ ਦੇ ਬਰਾਬਰ ਹੋਵੇਗੀ।
ਐਵਰੀਥਿੰਗ ਐਪ ਵਿਚ ਬਦਲਾਅ ਦੇ ਬਾਅਦ X ਐਪ ਵਿਚ ਸੋਸ਼ਲ ਮੀਡੀਆ ਵੀਡੀਓ, ਸ਼ਾਪਿੰਗ, ਭੁਗਤਾਨ ਤੇ ਹੋਰ ਕਈ ਸਹੂਲਤਾਂ ਉਪਲਬਧ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: