ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਮੁਲਾਜ਼ਮ ਸਟੀਮ ਪੈ ਜਾਣ ਕਾਰਨ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮੁਲਾਜ਼ਮ ਕੋਲਾ ਮਿੱਲ ਵਿਚ ਕੰਮ ਕਰਦਾ ਸੀ ਤੇ ਅਚਾਨਕ ਸਟੀਮ ਵਾਲਵ ਖੁੱਲ੍ਹਣ ਨਾਲ ਹਾਦਸਾ ਵਾਪਰਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ।ਅਸਟੀਮ ਕਾਰਨ ਝੁਲਸੇ ਕਾਮੇ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਹਿਰਾਜ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਾਣਕਾਰੀ ਮੁਤਾਬਕ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਦਾ ਇਕ ਯੂਨਿਟ ਨੰਬਰ ਐਤਵਾਰ ਸ਼ਾਮ ਨੂੰ ਬੰਦ ਹੋ ਗਿਆ ਜਦੋਂ ਕਿ ਦੋ ਨੰਬਰ ਯੂਨਿਟ ਈਐੱਸਪੀ ਡਿੱਗਣ ਕਾਰਨ ਪਹਿਲਾਂ ਹੀ ਬੰਦ ਚੱਲ ਰਿਹਾ ਹੈ। ਹੁਣ ਤਾਪ ਬਿਜਲੀ ਘਰ ਯੂਨਿਟ ਇੱਕ ਦੀ ਈਐੱਸਪੀ ਵੀ ਪੂਰੀ ਤਰ੍ਹਾਂ ਚੋਕ ਹੋ ਗਈ ਹੈ ਜਿਸ ਕਾਰਨ ਪਲਾਂਟ ਨੂੰ ਬੰਦ ਕਰਨਾ ਪਿਆ। ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ।