ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ ਵਨਡੇ ਦੇ ਬਾਅਦ ਇਸ ਫਾਰਮੇਟ ਵਿਚ ਖੇਡਦੇ ਨਜ਼ਰ ਨਹੀਂ ਆਉਣਗੇ। ਸਟੋਕਸ ਨੇ ਹੁਣ ਤੱਕ 104 ਇਕ ਦਿਨ ਮੈਚ ਖੇਡੇ ਹਨ। 31 ਸਾਲ ਦੇ ਸਟੋਕਸ 2019 ਦੇ ਵਨਡੇ ਵਰਲਡ ਕੱਪ ਫਾਈਨਲ ਵਿਚ ਮੈਨ ਆਫ ਦਿ ਮੈਚ ਰਹੇ ਸਨ।
ਇਹ ਮੈਚ ਲਾਰਡਸ ਵਿਚ ਖੇਡਿਆ ਗਿਆ ਸੀ ਤੇ ਇਸ ਨੂੰ ਇੰਗਲੈਂਡ ਨੇ ਪਹਿਲੀ ਵਾਰ ਵਨਡੇ ਵਰਲਡ ਕੱਪ ਜਿੱਤਿਆ ਸੀ। ਫਾਈਨਲ ਵਿਚ ਉਨ੍ਹਾਂ ਨੇ 84 ਦੌੜਾਂ ਦੀ ਪਾਰੀ ਖੇਡੀ ਸੀ। 2011 ਵਿਚ ਉਨ੍ਹਾਂ ਨੇ ਆਇਰਲੈਂਡ ਖਿਲਾਫ ਵਨਡੇ ਡੈਬਿਊ ਕੀਤਾ ਸੀ। ਸਟੋਕਸ ਨੇ 2919 ਦੌੜਾਂ ਬਣਾਈਆਂ ਹਨ ਤੇ 74 ਵਿਕਟ ਉਨ੍ਹਾਂ ਦੇ ਨਾਂ ਦਰਜ ਹਨ।
ਬੇਨ ਸਟੋਕਸ ਨੇ ਆਪਣੀ ਕਪਤਾਨੀ ਵਿਚ ਪਾਕਿਸਤਾਨ ਨੂੰ 3-0 ਨਾਲ ਵਨਡੇ ਸੀਰੀਜ ਵਿਚ ਮਾਤ ਦਿੱਤੀ ਸੀ। ਸਟੋਕਸ ਨੇ ਕਿਹਾ ਮੈਂ ਇੰਗਲੈਂਡ ਲਈ ਆਪਣਾ ਆਖਰੀ ਮੈਚ ਇਕ ਦਿਨਾ ਕ੍ਰਿਕਟ ਵਿਚ ਮੰਗਲਵਾਰ ਨੂੰ ਡਰਹਮ ਵਿਚ ਖੇਡਾਂਗਾ। ਮੈਂ ਇਸ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਮੇਰੇ ਲਈ ਇਕ ਮੁਸ਼ਕਲ ਫੈਸਲਾ ਹੈ। ਮੈਨੂੰ ਆਪਣੇ ਸਾਥੀਆਂ ਨਾਲ ਖੇਡਣ ਨੂੰ ਲੈ ਕੇ ਬਹੁਤ ਮਾਣ ਮਹਿਸੂਸ ਹੋਇਆ।
ਇਹ ਵੀ ਪੜ੍ਹੋ : ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਖਟਕੜ ਕਲਾਂ ਦੇ ਨੌਜਵਾਨ ਨੇ ਦਿੱਤਾ ਵਿਵਾਦਿਤ ਬਿਆਨ
ਕ੍ਰਿਕਟ ਦੇ ਤਿੰਨਾਂ ਫਾਰਮੇਟ ਵਿਚ ਖੇਡਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਸਰੀਰ ਵੀ ਹੁਣ ਜਵਾਬ ਦੇ ਰਿਹਾ ਹੈ। ਮੈਂ ਖੁਦ ਇਕ ਖਿਡਾਰੀ ਦੀ ਜਗ੍ਹਾ ਲੈ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਜਗ੍ਹਾ ਕੋਈ ਹੋਰ ਇਸ ਫਾਰਮੇਟ ਵਿਚ ਖੇਡੇ ਤੇ ਮੇਰੇ ਤੋਂ ਬੇਹਤਰ ਕਰੇ।
ਭਾਰਤ ਖਿਲਾਫ ਵਨਡੇ ਸੀਰੀਜ ਵਿਚ ਬੇਨ ਸਟੋਕਸ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਬੱਲੇ ਤੇ ਗੇਂਦ ਦੋਵਾਂ ਤੋਂ ਸਟੋਕਸ ਫਲਾਪ ਰਹੇ ਸਨ। ਉਨ੍ਹਾਂ ਨੇ ਬੱਲੇ ਤੋਂ 3 ਮੈਚ ਵਿਚ 16 ਦੇ ਸਾਧਾਰਨ ਔਸਤ ਤੋਂ ਸਿਰਫ 48 ਦੌੜਾਂ ਕੱਢੀਆਂ ਸਨ। ਉਨ੍ਹਾਂ ਨੂੰ ਪੂਰੀ ਸੀਰੀਜ ਵਿਚ ਇਕ ਵੀ ਵਿਕਟ ਨਹੀਂ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: