ਭਾਰਤ ਤੇ ਇੰਗਲੈਂਡ ਵਿਚ 3 ਵਨਡੇ ਮੈਚਾਂ ਦੀ ਸੀਰੀਜ ਦਾ ਪਹਿਲਾ ਮੁਕਾਬਲਾ ਓਵਲ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਇੰਗਲੈਂਡ ਦੀ ਪੂਰੀ ਟੀਮ 110 ਦੌੜਾਂ ‘ਤੇ ਆਲਆਊਟ ਹੋ ਗਈ। ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ। ਇਹ ਉਨ੍ਹਾਂ ਦੇ ਕਰੀਅਰ ਵਿਚ ਦੂਜੀ ਵਾਰ ਹੈ ਜਦੋਂ ਉਨ੍ਹਾਂ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ ਹਨ।ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ 2017 ਵਿਚ ਬੁਮਰਾਹ ਨੇ 5 ਵਿਕਟਾਂ ਲਈਆਂ ਸਨ।
ਮੁਹੰਮਦ ਸ਼ਮੀ 3 ਵਿਕਟਾਂ ਲੈ ਚੁੱਕੇ ਹਨ। ਭਾਰਤ ਨੇ ਇੰਗਲੈਂਡ ਦੇ 5 ਵਿਕਟ 10 ਓਵਰ ਵਿਚ ਹੀ ਡਿਗਾ ਦਿੱਤੇ। 2004 ਦੇ ਬਾਅਦ ਇਹ ਕਾਰਨਾਮਾ ਪਹਿਲੀ ਵਾਰ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਕੀਤਾ ਹੈ। ਇਸ ਤੋਂ ਪਹਿਲਾਂ ਦਾਂਬੁਲਾ ਵਿਚ ਯੂਏਈ ਖਿਲਾਫ ਭਾਰਤ ਨੇ 10 ਓਵਰਾਂ ਵਿਚ 5 ਵਿਕਟਾਂ ਲਈਆਂ ਸਨ।
ਇੰਗਲੈਂਡ ਨੂੰ ਜਸਪ੍ਰੀਤ ਬੁਮਰਾਹ ਨੇ ਸ਼ੁਰੂਆਤੀ ਝਟਕੇ ਦਿੱਤੇ। ਉਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ ਵਿਚ ਇੰਗਲੈਂਡ ਦੇ ਦੋ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ। ਪਹਿਲਾਂ ਜਸਪ੍ਰੀਤ ਨੇ ਜੇਸਨ ਰਾਏ ਨੂੰ ਬੋਲਡ ਕੀਤਾ। ਉਸ ਤੋਂ ਬਾਅਦ ਨੰਬਰ-3 ‘ਤੇ ਬੱਲੇਬਾਜ਼ੀ ਕਨ ਆਏ ਜੋ ਰੂਟ ਨੂੰ ਆਪਣਾ ਸ਼ਿਕਾਰ ਬਣਾਇਆ।ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ। ਦੋਵਾਂ ਦੇ ਆਊਟ ਹੋਣ ਦੇ ਬਾਅਦ ਬੇਨ ਸਟੋਕਸ ਮੈਦਾਨ ‘ਤੇ ਉਤਰੇ ਪਰ ਮੁਹੰਮਦ ਸ਼ਮੀ ਨੇ ਉਨ੍ਹਾਂ ਨੂੰ ਵੀ ਪਵੇਲੀਅਨ ਭੇਜ ਦਿੱਤਾ। ਸਟੋਕਸ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ।
3 ਖਿਡਾਰੀਆਂ ਦੇ ਆਊਟ ਹੋਣ ਦੇ ਬਾਅਦ ਇੰਝ ਲੱਗਾ ਕਿ ਜਾਨੀ ਬੇਅਰਸਟੋ ਇੰਗਲੈਂਡ ਦੀ ਪਾਰੀ ਨੂੰ ਸੰਭਾਲ ਲੈਣਗੇ। ਉਨ੍ਹਾਂ ਨੇ 20 ਗੇਂਦਾਂ ਖੇਡੀ ਲਈਆਂ ਸੀ ਪਰ ਬੁਮਰਾਹ ਦੇ ਸਾਹਮਣੇ ਉਹ ਵੀ ਕੁਝ ਖਾਸ ਨਹੀਂ ਕਰ ਸਕੇ ਤੇ ਪੰਤ ਨੂੰ ਕੈਚ ਦੇ ਬੈਠੇ। ਬੇਅਰਸਟੋ 7 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
5 ਵਿਕਟਾਂ ਡਿਗਣ ਦੇ ਬਾਅਦ ਇੰਗਲੈਂਡ ਦੀ ਟੀਮ ਸੰਭਲ ਹੀ ਰਹੀ ਸੀ ਕਿ ਕ੍ਰਿਸ਼ਨਾ ਨੇ ਮੋਈਨ ਅਲੀ ਨੂੰ 14 ਦੌੜਾਂ ‘ਤੇ ਆਊਟ ਕਰ ਦਿੱਤਾ। 32 ਗੇਂਦਾਂ ਵਿਚ 30 ਦੌੜਾਂ ਬਣਆ ਚੁੱਕੇ ਜੋਸ ਬਟਲਰ ਮੁਹੰਮਦ ਸ਼ਮੀ ਦੀ ਗੇਂਦ ‘ਤੇ ਬਾਊਂਡਰੀ ‘ਤੇ ਕੈਚ ਦੇ ਬੈਠੇ। ਕ੍ਰੇਗ ਓਵਰਟਨ 8 ਦੌੜਾਂ ਬਣਾ ਕੇ ਮੁਹੰਮਦ ਸ਼ਮੀ ਦਾ ਸ਼ਿਕਾਰ ਬਣੇ। ਬ੍ਰਾਈਡਨ ਕਰਾਸ ਨੂੰ ਬੁਮਰਾਹ ਨੇ ਬੋਲਡ ਕਰਕੇ ਆਪਣਾ 5ਵਾਂ ਵਿਕਟ ਪੂਰਾ ਕੀਤਾ। 9ਵੇਂ ਵਿਕਟ ਲਈ ਕਾਰਸ ਨੇ ਵਿਲੀ ਨਾਲ 41 ਗੇਂਦਾਂ ਵਿਚ 35 ਦੌੜਾਂ ਦੀ ਸਾਂਝੇਦਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: