ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਸਿਆਸਤ ‘ਚ ਐਂਟਰੀ ਹੋ ਗਈ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਐਲਾਨ ਕੀਤਾ ਗਿਆ ਹੈ। ਰਸ਼ਪਾਲ ਸਿੰਘ ਜੋੜਾਮਾਜਰਾ ਚੜੂਨੀ ਦੀ ਨਵੀਂ ਪਾਰਟੀ ਦੇ ਪੰਜਾਬ ਪ੍ਰਧਾਨ ਹੋਣਗੇ, ਜੋ ਜਨਰਲ ਸਮਾਜ ਤੋਂ ਹਨ।
ਇਸ ਮੌਕੇ ਰਸ਼ਪਾਲ ਨੇ ਕਿਹਾ ਪੰਜਾਬ ਵਿਚ ਹਾਲੇ ਸ਼ੁਰੂਆਤ ਹੈ ਫਿਰ ਅੱਗੇ ਵਧਾਂਗੇ’। ਉਨ੍ਹਾਂ ਕਿਹਾ ਕਿ ਉਹ 30 ਸਾਲ ਤੋਂ ਚੜੂਨੀ ਨਾਲ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਸਿਆਸਤ ਵਿਚ ਬਾਰੇ ਨਹੀਂ ਸੋਚਿਆ ਸੀ। ਉਨ੍ਹਾਂ ਦੱਸਿਆ ਕਿ 1 ਸਾਲ ਤੱਕ ਚੱਲੇ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ। ਆਪਣੇ ਹੱਕਾਂ ਦੀ ਮੰਗ ਕਰ ਰਹੇ ਕਿਸਾਨ ਜਥੇਬੰਦੀਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਰਹੀ ਪਰ ਸਾਡੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਇਸ ਪੂਰੇ ਅੰਦੋਲਨ ਦੌਰਾਨ ਮਹਿਸੂਸ ਕੀਤਾ ਗਿਆ ਕਿ ਜਿਵੇਂ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਇਸੇ ਤਰ੍ਹਾਂ ਵਿਗੜੀ ਰਾਜਨੀਤੀ ਨੂੰ ਠੀਕ ਕਰਨ ਲਈ ਸਿਆਸਤ ਵਿਚ ਆਉਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਚੋਣ ਲੜਨ ਦੇ ਚੜੂਨੀ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਪਰ ਚੜੂਨੀ ਆਪਣੇ ਫੈਸਲੇ ‘ਤੇ ਅੜੇ ਹੋਏ ਹਨ। ਚੜੂਨੀ ਨੇ ਕਿਹਾ ਕਿ ਦੇਸ਼ ਵਿਚ ਪਾਰਟੀਆਂ ਦੀ ਕਮੀ ਹੈ ਪਰ ਅੱਜ ਦੇਸ਼ ਵਿਚ ਬਦਲਾਅ ਦੀ ਜ਼ਰੂਰਤ ਹੈ। ਇਨ੍ਹਾਂ ਪਾਰਟੀਆਂ ਨੇ ਸਿਆਸਤ ਨੂੰ ਵਪਾਰ ਬਣਾ ਲਿਆ ਹੈ। ਰਾਜਨੀਤੀ ਵਿਚ ਬਦਲਾਅ ਲਿਆਉਣ ਲਈ ਤੇ ਸਿਆਸਤ ਨੂੰ ਸ਼ੁੱਧ ਕਰਨ ਲਈ ਅਸੀਂ ਆਪਣੀ ਨਵੀਂ ਪਾਰਟੀ ‘ਸੰਯੁਕਤ ਸੰਘਰਸ਼ ਪਾਰਟੀ’ ਲਾਂਚ ਕਰ ਰਹੇ ਹਾਂ।