ਲੰਪੀ ਤੋਂ ਬਾਅਦ ਹੁਣ ਪੰਜਾਬ ‘ਚ ਖਤਰਨਾਕ ਵਾਇਰਸ ਗਲੈਂਡਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਵਾਲੀ ਬੀਮਾਰੀ ਘੋੜਿਆਂ, ਖੱਚਰਾਂ ਅਤੇ ਗਧਿਆਂ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਇਨਸਾਨਾਂ ਨੂੰ ਵੀ ਇਸ ਦਾ ਇਨਫੈਕਸ਼ਨ ਹੋ ਸਕਦੀ ਹੈ।
ਪੰਜਾਬ ਵਿੱਚ ਹੁਣ ਤੱਕ ਗਲੈਂਡਰ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਪਸ਼ੂ ਪਾਲਣ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਆਪੋ-ਆਪਣੇ ਖੇਤਰਾਂ ਵਿੱਚ ਨਿਗਰਾਨੀ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੇਸ਼ ਵਿੱਚ ਗਲੈਂਡਰ ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਹੈ। ਮਾਹਿਰਾਂ ਮੁਤਾਬਕ ਗਲੈਂਡਰਜ਼ ਦੀ ਜਾਨਲੇਵਾ ਬੀਮਾਰੀ ਕੈਂਸਰ ਤੋਂ ਵੀ ਵੱਧ ਖ਼ਤਰਨਾਕ ਹੈ। ਇਸ ‘ਚ ਮੌਤ ਦਰ 95 ਫੀਸਦੀ ਹੈ।
ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਅਨੁਸਾਰ ਗਲੈਂਡਰਜ਼ ਕਰੀਬ 15 ਸਾਲਾਂ ਬਾਅਦ ਪੰਜਾਬ ਵਿੱਚ ਦਾਖ਼ਲ ਹੋਇਆ ਹੈ। ਹੁਣ ਤੱਕ ਹੁਸ਼ਿਆਰਪੁਰ, ਲੁਧਿਆਣਾ ਅਤੇ ਬਠਿੰਡਾ ਵਿੱਚ ਗਲੈਂਡਰ ਦਾ ਇੱਕ-ਇੱਕ ਕੇਸ ਪਾਇਆ ਗਿਆ ਹੈ। ਇਸ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਕਿਸੇ ਖੇਤਰ ਵਿੱਚ ਗਲੈਂਡਰਜ਼ ਦੇ ਲੱਛਣਾਂ ਨਾਲ ਸੰਕਰਮਿਤ ਜਾਨਵਰ ਦਾ ਪਤਾ ਚੱਲਦਾ ਹੈ, ਤਾਂ ਤੁਰੰਤ ਉਸ ਨੂੰ ਆਈਸੋਲੇਟ ਕਰਕੇ ਸੈਂਪਲਿੰਗ ਕਰਵਾਈ ਜਾਵੇ ਤਾਂ ਜੋ ਇਸ ਨੂੰ ਹੋਰ ਜਾਨਵਰਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਜੇ ਕੋਈ ਘੋੜਾ, ਖੱਚਰ ਜਾਂ ਗਧਾ ਗਲੈਂਡਰ ਤੋਂ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਉਸ ਖੇਤਰ ਦੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ਸਰਵੀਲੈਂਸ ਜ਼ੋਨ ਐਲਾਨਿਆ ਜਾਵੇ ਅਤੇ ਬਾਕੀ ਪਸ਼ੂਆਂ ਦੇ ਸੈਂਪਲਿੰਗ ਉਥੇ ਹੀ ਕੀਤੇ ਜਾਣ। 25 ਕਿਲੋਮੀਟਰ ਤੱਕ ਦੇ ਖੇਤਰ ਨੂੰ ਸਰਵੀਲੈਂਸ ਜ਼ੋਨ ਐਲਾਨ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਸੰਕਰਮਿਤ ਜਾਨਵਰ ਨੂੰ ਮਾਰਿਆ ਜਾਂਦਾ ਹੈ ਅਤੇ 10 ਫੁੱਟ ਦੇ ਟੋਏ ਵਿੱਚ ਦੱਬ ਦਿੱਤਾ ਜਾਂਦਾ ਹੈ ਤਾਂ ਜੋ ਵਾਇਰਸ ਫੈਲ ਨਾ ਸਕੇ।
ਇਹ ਵੀ ਪੜ੍ਹੋ : ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਰਾਮਪਾਲ ਮਿੱਤਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਐਕਸ਼ਨ ਪਲਾਨ ਤਹਿਤ ਇਸ ਬੀਮਾਰੀ ਦੇ ਸਬੰਧ ਵਿੱਚ ਰੋਕਥਾਮ ਦੇ ਕਦਮ ਚੁੱਕੇ ਜਾ ਰਹੇ ਹਨ। ਸਾਰੇ ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਘੋੜ ਸਵਾਰਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਜਾਨਵਰਾਂ ਵਿੱਚ ਗਲੈਂਡਰ ਦੇ ਲੱਛਣ
ਨੱਕ ਵਿੱਚੋਂ ਪਾਣੀ ਦਾ ਵਗਣਾ, ਸਾਰੇ ਸਰੀਰ ਵਿੱਚ ਛਾਲੇ, ਇਨ੍ਹਾਂ ਛਾਲਿਆਂ ਵਿੱਚ ਸੋਜ ਅਤੇ ਪਸ ਅਤੇ ਫਿਰ ਖੂਨ ਵਗਣਾ, ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ।
ਵੀਡੀਓ ਲਈ ਕਲਿੱਕ ਕਰੋ -: