ਯੂਕਰੇਨ ‘ਤੇ ਰੂਸੀ ਹਮਲੇ ਨੂੰ 22 ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਰੂਸ ਹਮਲੇ ਖਿਲਾਫ ਜਿਸ ਤਰ੍ਹਾਂ ਤੋਂ ਆਪਣੇ ਦੇਸ਼ ਵਾਸੀਆਂ ਨੂੰ ਹੌਸਲਾ ਦਿੱਤਾ ਹੈ, ਇਸ ਨਾਲ ਉਹ ਪੂਰੀ ਦੁਨੀਆ ਦੇ ਹੀਰੋ ਦੀ ਤਰ੍ਹਾਂ ਦੇਖੇ ਜਾ ਰਹੇ ਹਨ। ਜੇਲੇਂਸਕੀ ਸ਼ੁਰੂਆਤ ਤੋਂ ਹੀ ਯੁੱਧ ਦਾ ਵਿਰੋਧ ਕਰ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਹੁਣ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੀ ਮੰਗ ਉਠੀ ਹੈ। ਇਸ ਲਈ ਯੂਰਪ ਦੇ ਕਈ ਮੌਜੂਦਾ ਤੇ ਸਾਬਕਾ ਨੇਤਾਵਾਂ ਨੇ ਨਾਰਵੇ ਦੀ ਨੋਬੇਲ ਕਮੇਟੀ ਤੋਂ ਮੰਗ ਕੀਤੀ ਹੈ ਤੇ ਨਾਲ ਹੀ ਨੋਬੇਲ ਕਮੇਟੀ ਨੇ ਨਾਮਜ਼ਦਗੀ ਪ੍ਰਕਿਰਿਆ ਨੂੰ 31 ਮਾਰਚ ਤੱਕ ਵਧਾਉਣ ਦੀ ਅਪੀਲ ਵੀ ਕੀਤੀ ਹੈ
11 ਮਾਰਚ ਨੂੰ ਜਾਰੀ ਇਨ੍ਹਾਂ ਨੇਤਾਵਾਂ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਅਸੀਂ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਜੇਲੇਂਸਕੀ ਤੇ ਯੂਕਰੇਨ ਦੇ ਲੋਕਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੀ ਇਜਾਜ਼ਤ ਦੇਣ ਲਈ 31 ਮਾਰਚ 2022 ਤੱਕ ਨੋਬੇਲ ਸ਼ਾਂਤੀ ਪੁਰਸਕਾਰ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਵਧਾਇਆ ਜਾਵੇ। ਨੇਤਾਵਾਂ ਨੇ ਕਮੇਟੀ ਤੋਂ ਨਾਮਜ਼ਦਗੀ ਪ੍ਰਕਿਰਿਆ ‘ਤੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਹੈ। ਇਸ ਸਾਲ ਦੇ ਨੋਬੇਲ ਪੁਰਸਕਾਰ ਦਾ ਐਲਾਨ 3-10 ਅਕਤੂਬਰ ਦੇ ਵਿਚ ਕੀਤਾ ਜਾਣਾ ਹੈ। ਇਸ ਵਾਰ 2022 ਦੇ ਨੋਬੇਲ ਸ਼ਾਂਤੀ ਪੁਰਸਕਾਰ ਲਈ 251 ਵਿਅਕਤੀਆਂ ਤੇ 92 ਸੰਗਠਨਾਂ ਨੇ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਯੂਕਰੇਨ-ਰੂਸ ਜੰਗ : ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਰੂਸ ਨੂੰ ਕੀਤਾ ਬਾਹਰ
ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ 23ਵਾਂ ਦਿਨ ਹੈ। ਰੂਸ ਦੀ ਸੈਨਾ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ ਹੈ। ਯੁੱਧ ਵਿਚ ਯੂਕਰੇਨ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ ਤੇ ਹੁਣ ਤੱਕ ਕਈ ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।
UN ਦੀ ਸਕਿਓਰਿਟੀ ਕੌਂਸਲ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਕੀਤੀ। ਮੀਟਿੰਗ ਵਿਚ ਯੂਕਰੇਨ, ਅਮਰੀਕਾ ਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਨੇ ਰੂਸ ‘ਤੇ ਯੂਕਰੇਨ ਦੇ ਆਬਾਦੀ ਵਾਲੇ ਇਲਾਕਿਆਂ ਤੇ ਮੈਡੀਕਲ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਜਿਸ ਤੋਂ ਬਾਅਦ ਇਹ ਬੈਠਕ ਮੁਲਤਵੀ ਕਰ ਦਿੱਤੀ ਗਈ।