ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ – ਬਸਪਾ ਦੇ ਆਤਮ ਨਗਰ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਵਿਸ਼ਕਰਮਾ ਕਾਲੋਨੀ, ਗੁਰੂ ਨਾਨਕ ਕਲੋਨੀ, ਕਰਨੈਲ ਸਿੰਘ ਨਗਰ ਅਤੇ ਦੁੱਗਰੀ ਦੇ ਫੌਜੀ ਮੁਹੱਲਾ ‘ਚ ਮੀਟਿੰਗ ਕੀਤੀ। ਇਸ ਮੌਕੇ ਢਾਂਡਾ ਨੇ ਲੋਕਾਂ ਤੋਂ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ ਤੇ ਭਰੋਸਾ ਦਿਵਾਇਆ ਕਿ ਸਰਕਾਰ ਆਉਣ ‘ਤੇ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾਵੇਗਾ।
ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ 2017 ‘ਚ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣ ਦੇ ਵਿਚ ਕਾਮਯਾਬ ਹੋ ਗਈ ਸੀ ਜਿਸ ਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਇਆ। ਪੰਜਾਬ ਵਿੱਚ ਵਿਕਾਸ ਇਕਦਮ ਰੁਕ ਗਿਆ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਵਿਚ ਕਾਂਗਰਸ ਦੇ ਸਭ ਤੋਂ ਵੱਧ ਕੌਂਸਲਰ, ਕਾਂਗਰਸੀ ਵਿਧਾਇਕ, ਕਾਂਗਰਸੀ ਐਮ.ਪੀ. ਅਤੇ ਸ਼ਹਿਰ ਦਾ ਮੇਅਰ ਵੀ ਕਾਂਗਰਸੀ ਸੀ। ਲੇਕਿਨ ਫੇਰ ਵੀ ਆਤਮ ਨਗਰ ਦਾ ਕਾਂਗਰਸੀ ਹਲਕਾ ਇੰਚਾਰਜ ਕੰਵਲਜੀਤ ਸਿੰਘ ਕੜਵੱਲ ਪੰਜ ਸਾਲਾਂ ਵਿੱਚ ਕੁਝ ਨਾ ਕਰਾ ਸਕੇ। ਜਦ ਸਰਕਾਰ ਦੇ ਵਿਚ ਰਹਿ ਕੇ ਕੜਵੱਲ ਕੁਝ ਨਹੀਂ ਕਰ ਸਕੇ ਤਾਂ ਹੁਣ ਕੀ ਕਰਨਗੇ? ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸੀ ਲੀਡਰਾਂ ਨੇ ਸਿਰਫ ਭ੍ਰਿਸ਼ਟਾਚਾਰ ਹੀ ਕੀਤਾ ਹੈ ਅਤੇ ਖੂਬ ਨੋਟ ਬਣਾਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕਾਂਗਰਸ ਸਭ ਤੋਂ ਵੱਡੀ ਭ੍ਰਿਸ਼ਟਾਚਾਰੀ ਪਾਰਟੀ ਹੈ ਅਤੇ ਇਸ ਦੇ ਲੀਡਰਾਂ ਦਾ ਕੋਈ ਵਿਸ਼ਵਾਸ ਨਹੀਂ ਹੈ। ਇਸ ਕਰਕੇ ਢਾਂਡਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾ ਕੇ ਉਸ ਦੀ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਦੇਣ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਨਾਲ-ਨਾਲ ਆਤਮ ਨਗਰ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾਵੇਗਾ। ਸੁਖਬੀਰ ਬਾਦਲ ਜੋ ਕਹਿੰਦੇ ਨੇ ਉਹ ਪੂਰਾ ਕਰਦੇ ਨੇ। ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ। ਸਾਡਾ ਦੁੱਖ ਸੁੱਖ ਵੀ ਤੁਹਾਡੇ ਨਾਲ ਹੈ। ਇਸ ਕਰਕੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਓ ਤਾਂ ਜੋ ਪੰਜਾਬ ਨੂੰ ਅੱਗੇ ਤੋਰਿਆ ਜਾ ਸਕੇ। ਇਸ ਮੀਟਿੰਗ ਚ ਅਮਰੀਕ ਸਿੰਘ, ਸੰਜੀਵ ਲਾਲੀ, ਸਵਰਨ ਸਿੰਘ, ਜਗਦੀਪ ਸਿੰਘ ਸੋਖੀ, ਹਾਕਮ ਸਿੰਘ, ਕਿਰਪਾਲ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਅਕਾਲੀ ਲੀਡਰ ਮੌਜੂਦ ਸਨ।