ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਏਆਈਜੀ ਆਸ਼ੀਸ਼ ਕਪੂਰ ਨੂੰ ਵਿਜੀਲੈਂਸ ਮੋਹਾਲੀ ਟੀਮ ਨੇ 3 ਦਿਨ ਦਾ ਪਿਛਲੇ ਰਿਮਾਂਡ ਖਤਮ ਹੋਣ ਦੇ ਬਾਅਦ ਕੋਰਟ ਵਿਚ ਪੇਸ਼ ਕੀਤਾ। ਅਦਾਲਤ ਵਿਚ ਵਿਜੀਲੈਂਸ ਨੇ ਰਿਮਾਂਡ ਦੀ ਮੰਗ ਕਰਦੇ ਸਮੇਂ ਤਰਕ ਦਿੱਤਾ ਕਿ ਆਸ਼ੀਸ਼ ਨੇ ਅਹੁਦੇ ‘ਤੇ ਰਹਿੰਦੇ ਹੋਏ ਬੇਨਾਮੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਪੁੱਛਗਿਛ ਅਜੇ ਨਹੀਂ ਹੋਈ ਹੈ।
ਪੁੱਛਗਿਛ ਵਿਚ ਇਹ ਪਤਾ ਲਗਾਉਣਾ ਹੈ ਕਿ ਉਸ ਦੀ ਪਤਨੀ ਕਮਲ ਕਪੂਰ ਦੇ ਨਾਂ ‘ਤੇ ਕਿੰਨੀ ਜਾਇਦਾਦ ਹੈ। ਮਾਮਲਾ ਦਰਜ ਹੋਣ ਦੇ ਬਾਅਦ ਕਮਲ ਫਰਾਰ ਹੈ। ਅਦਾਲਤ ਨੇ ਵਿਜੀਲੈਂਸ ਦੀ ਦਲੀਲ ਸੁਣਨ ਦੇ ਬਾਅਦ ਸਾਬਕਾ ਆਈਜੀ ਦਾ 3 ਦਿਨ ਦਾ ਰਿਮਾਂਡ ਵਧਾ ਦਿੱਤਾ ਹੈ।
ਵਿਜੀਲੈਂਸ ਦੇ ਸੂਤਰਾਂ ਮੁਤਾਬਕ ਕਮਲ ਨੇ ਹਾਈਕੋਰਟ ਤੋਂ 3 ਦਿਨ ਦੀ ਬਲੈਂਕੇਟ ਬੇਲ ਲਈ ਸੀ। ਅਦਾਲਤ ਨੇ ਵਿਜੀਲੈਂਸ ਨੂੰ ਕਿਹਾ ਸੀ ਕਿ ਕਮਲ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 3 ਦਿਨ ਦਾ ਨੋਟਿਸ ਦੇਣਾ ਹੋਵਗਾ। ਵਿਜੀਲੈਂਸ ਨੇ 2 ਦਿਨ ਪਹਿਲਾਂ ਕਮਲ ਦਾ ਨੋਟਿਸ ਜਾਰੀ ਕਰਕੇ ਗ੍ਰਿਫਤਾਰ ਕਰਨ ਦੀ ਜਾਣਕਾਰੀ ਦਿੱਤੀ ਸੀ। ਹਾਈਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਅਦ ਸਾਬਕਾ ਏਆਈਜੀ ਨੂੰ ਵਿਜੀਲੈਂਸ ਨੇ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਗ੍ਰਿਫਤਾਰ ਕੀਤਾ, ਉਸ ਦੇ ਬਾਅਦ ਪਤਨੀ ਘਰ ‘ਤੇ ਫੋਨ ਛੱਡ ਕੇ ਫਰਾਰ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: