ਪਟਿਆਲਾ : ਸਵਾਮੀ ਵਿਵੇਕਾਨੰਦ ਕਾਲਜ ਬਨੂੜ ਵਿਚ ਪੁਲਿਸ ਸਿਪਾਹੀ ਭਰਤੀ ਦੀ ਪ੍ਰੀਖਿਆ ਵਿਚ ਨਕਲ ਕਰਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜਿਆ ਗਿਆ ਨੌਜਵਾਨ ਪੰਜਾਬ ਪੁਲਿਸ ਦੇ ਰਿਟਾਇਰ ਏਐੱਸਆਈ ਦਾ ਮੁੰਡਾ ਹੈ, ਜਿਸ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਬੜਵਾ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਬਨੂੜ ਪੁਲਿਸ ਨੇ ਲੈਕਚਰਾਰ ਇਤਰਤ ਫਾਤਿਮਾ ਦੇ ਬਿਆਨ ‘ਤੇ ਕੇਸ ਦਰਜ ਕੀਤਾ ਹੈ।
ਥਾਣਾ ਬਨੂੜ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸ਼ਨੀਵਾਰ ਨੂੰ ਰਾਜਪੁਰਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਇਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਗਈ ਪਰ ਇਹ ਮਾਮਲਾ ਇਕੱਲੇ ਦੋਸ਼ੀ ਕੰਵਰਪਾਲ ਦਾ ਹੈ। ਇਸ ਵਿਚ ਕੋਈ ਰੈਕੇਟ ਜਾਂ ਗਿਰੋਹ ਨਹੀਂ ਹੈ।
ਲੈਕਚਰਾਰ ਇਤਰਤ ਫਾਤਿਮਾ ਮੁਤਾਬਕ ਉਹ ਸਵਾਮੀ ਵਿਵੇਕਾਨੰਦ ਕਾਲਜ ਬਨੂੜ ਵਿਚ ਚੱਲ ਰਹੀ ਪੁਲਿਸ ਸਿਪਾਹੀ ਦੀ ਭਰਤੀ ਪ੍ਰੀਖਿਆ ਵਿਚ ਡਿਊਟੀ ਦੇ ਰਹੀ ਸੀ। ਉਸ ਨੇ ਦੇਖਿਆ ਕਿ ਇਕ ਨੌਜਵਾਨ ਕਿਸੇ ਪਰਚੀ ਤੋਂ ਨਕਲ ਕਰ ਰਿਹਾ ਸੀ। ਚੈੱਕ ਕਰਨ ‘ਤੇ ਦੇਖਿਆ ਤਾਂ ਉਸ ਕੋਲ ਸਫੈਦ ਰੰਗ ਦੀ ਪਰਚੀ ਸੀ ਜਿਸ ‘ਤੇ ਸਵਾਲਾਂ ਦੇ ਜਵਾਬ ਲਿਖੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਾਮਲਾ ਫੜੇ ਜਾਣ ਦੇ ਬਾਅਦ ਮੌਕੇ ‘ਤੇ ਮੌਜੂਦ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਨੇ ਬਨੂਰ ਥਾਣਾ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਜਿਸ ਦੇ ਬਾਅਦ ਨੌਜਵਾਨ ਗ੍ਰਿਫਤਾਰ ਕਰ ਲਿਆ ਗਿਆ। ਕੰਵਰਪਾਲ ਸਿੰਘ ਦੇ ਪਿਤਾ ਰਿਟਾਇਰਡ ਏਐੱਸਆਈ ਹਨ, ਜੋ ਇਨ੍ਹੀਂ ਦਿਨੀਂ ਵਿਦੇਸ਼ ਵਿਚ ਹਨ।