ਲੁਧਿਆਣਾ ਵਿਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬ੍ਰਾਮਣੀਅਮ ਅੱਜ ਵਿਜੀਲੈਂਸ ਆਫਿਸ ਵਿਚ ਪੇਸ਼ ਹੋਏ। ਦੋ ਦਿਨ ਪਹਿਲਾਂ ਭਾਜਪਾ ਨੇਤਾ ਅਮਰਜੀਤ ਸਿੰਘ ਟਿੱਕਾ ਨੇ ਵਿਜੀਲੈਂਸ ਦਫਤਰ ਵਿਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇੰਪਰੂਵਮੈਂਟ ਟਰੱਸਟ ਵੱਲੋਂ ਮਾਡਲ ਟਾਊਨ ਐਕਸਟੈਨਸ਼ਨ ਵਿਚ 2.79 ਏਕੜ ਜ਼ਮੀਨ ਨੂੰ ਕੌੜੀਆਂ ਦੇ ਭਾਅ ਵੇਚਿਆ ਜਾ ਰਿਹਾ ਸੀ ਪਰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਇਹ ਮਾਮਲਾ ਲਿਆ ਕੇ ਇਸ ਬੋਲੀ ਨੂੰ ਰੱਦ ਕਰਵਾ ਦਿੱਤਾ ਗਿਆ ਸੀ।
ਵਿਜੀਲੈਂਸ ਨੇ ਰਮਨ ਬਾਲਾ ਸੁਬ੍ਰਾਮਣੀਅਮ ਨੂੰ ਪੇਸ਼ ਹੋਣ ਲਈ ਕਿਹਾ ਸੀ। ਰਮਨ ਬਾਲਾ ਸੁਬ੍ਰਾਮਣੀਅਮ ਤੋਂ ਲਗਾਤਾਰ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਅਧਿਕਾਰੀ ਪੁੱਛਗਿਛ ਕਰ ਰਹੇ ਹਨ। ਟਿੱਕਾ ਦਾ ਦੋਸ਼ ਸੀ ਕਿ ਬੋਲੀ ਤਾਂ ਬੇਸ਼ੱਕ ਰੱਦ ਹੋ ਗਈ ਪਰ 500 ਕਰੋੜ ਦੀ ਜ਼ਮੀਨ ਨੂੰ 90 ਕਰੋੜ ਵਿਚ ਵੇਚਣ ਵਾਲੇ ਲੋਕਾਂ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਟਿੱਕਾ ਦਾ ਦੋਸ਼ ਸੀ ਕਿ ਉਸ ਸਮੇਂ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਨੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬ੍ਰਾਮਣੀਅਮ ਤੇ ਇਕ ਪ੍ਰਾਪਰਟੀ ਡੀਲਰ ਨੂੰ ਸ਼ੈਲਟਰ ਦਿੱਤਾ। ਕਿਸੇ ਤਰ੍ਹਾਂ ਇਨ੍ਹਾਂ ਲੋਕਾਂ ‘ਤੇ ਕਾਰਵਾਈ ਨਹੀਂ ਹੋਣ ਦਿੱਤੀ। ਇਨ੍ਹਾਂ ਲੋਕਾਂ ਕਾਰਨ ਸਰਕਾਰੀ ਬੋਲੀ ਰੱਦ ਕਰਨੀ ਪਈ ਜਿਸ ਦੇ ਜ਼ਿੰਮੇਵਾਰ ਉਕਤ ਲੋਕ ਹਨ।
ਇਹ ਵੀ ਪੜ੍ਹੋ : ਅਬੋਹਰ ‘ਚ ਹੈਰੋਇਨ ਸਣੇ ਵਿਅਕਤੀ ਕਾਬੂ, ਦੋਸ਼ੀ ‘ਤੇ ਪਹਿਲਾਂ ਵੀ ਤਸਕਰੀ ਦੇ ਕਈ ਮਾਮਲੇ ਦਰਜ
ਟਿੱਕਾ ਨੇ ਕਿਹਾ ਸੀ ਕਿ ਕੋਈ ਵੀ ਸਰਕਾਰੀ ਜ਼ਮੀਨ ਦੀ ਬੋਲੀ ਹੋਣੀ ਹੋਵੇ ਤਾਂ ਡਿਪਟੀ ਕਮਿਸ਼ਨਰ ਉਸ ਦਾ ਰੇਟ ਤੈਅ ਕਰਦੇ ਹਨ। ਉਸ ਸਮੇੰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਸ ਜ਼ਮੀਨ ਦਾ ਰੇਟ ਤੈਅ ਨਹੀਂ ਕਰਵਾਇਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਬੋਲੀ ਵਿਚ ਪਹਿਲੇ ਦਿਨ ਤੋਂ ਹੀ ਘਪਲੇਬਾਜ਼ੀ ਸ਼ੁਰੂ ਹੋ ਗਈ ਸੀ।
ਰਮਨ ਬਾਲਾ ਸੁਬ੍ਰਾਮਣੀਅਮ ਨੇ ਕਿਹਾ ਕਿ ਉਹ ਕਾਨੂੰਨ ਦਾ ਸਨਮਨ ਕਰਦੇ ਹਨ। ਵਿਜੀਲੈਂਸ ਅਧਿਕਾਰੀ ਜਦੋਂ ਵੀ ਉਨ੍ਹਾਂ ਨੂੰ ਜਾਂਚ ਲਈ ਬੁਲਾਉਣਗੇ ਉਹ ਜ਼ਰੂਰ ਆਉਣਗੇ। ਜੋ ਜ਼ਮੀਨ ਜਾਇਦਾਦ ਉਨ੍ਹਾਂ ਨੇ ਬਣਾਈ ਹੈ, ਉਹ ਸਾਰੇ ਪਰਿਵਾਰ ਦੀ ਮਿਹਨਤ ਤੋਂ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























