ਸੰਗਰੂਰ ਵਿਚ ਕੰਜਿਊਮਰ ਕੋਰਟ ਦੇ ਸਾਬਕਾ ਜੱਜ ਨੇ ਟ੍ਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ। ਸੁਸਾਈਡ ਨੋਟ ਵਿਚ ਉਨ੍ਹਾਂ ਨੇ ਤਰਨਤਾਰਨ ਦੇ ਸਾਬਕਾ ਐੱਸਐੱਸਪੀ ਗੁਰਕ੍ਰਿਪਾਲ ਸਿੰਘ ਤੇ ਕੋ-ਆਪ੍ਰੇਟਿਵ ਬੈਂਕ ਦੇ ਇਕ ਮੁਲਾਜ਼ਮ ਅਮਨ ਸ਼ਰਮਾ ਦਾ ਨਾਂ ਲਿਖਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਾਬਕਾ ਐੱਸਐੱਸਪੀ ਤੇ ਬੈਂਕ ਮੁਲਾਜ਼ਮ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਜੱਜ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਦੋਸ਼ੀਆਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਪੁਲਿਸ ਮੁਤਾਬਕ ਆਤਮਹੱਤਿਆ ਸਵੇਰੇ 4 ਵਜੇ ਦੇ ਕਰੀਬ ਕੀਤੀ ਗਈ। ਹਜ਼ੂਰ ਸਾਹਿਬ ਵੱਲੋਂ ਆ ਰਹੀ ਟ੍ਰੇਨ ਦੇ ਡਰਾਈਵਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਟ੍ਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ ਹੈ। ਜਦੋਂ ਪੁਲਿਸ ਲਾਸ਼ ਦੀ ਸ਼ਨਾਖਤ ਲਈ ਗਈ ਤਾਂ ਮ੍ਰਿਤਕ ਦੀ ਜੇਬ ਵਿਚੋਂ ਪਛਾਣ ਪੱਤਰ ਤੇ ਸੁਸਾਈਡ ਨੋਟ ਮਿਲਿਆ।
ਇਹ ਵੀ ਪੜ੍ਹੋ: ਅੱਜ ਤੋਂ ਹੋਵੇਗਾ ਮਹਿਲਾ ਟੀ-20 ਵਿਸ਼ਵ ਕੱਪ ਦਾ ਆਗਾਜ਼, ਪਾਕਿਸਤਾਨ ਖਿਲਾਫ਼ ਪਹਿਲਾ ਮੈਚ ਖੇਡੇਗਾ ਭਾਰਤ
ਸੁਸਾਈਡ ਨੋਟ ਵਿਚ ਦੋ ਨਾਂ ਸਾਹਮਣੇ ਆਏ ਹਨ ਜਿਸ ਵਿਚ ਇਕ ਸਾਬਕਾ ਐੱਸਐੱਸਪੀ ਗੁਰਕ੍ਰਿਪਾਲ ਸਿੰਘ ਤੇ ਕੋ-ਆਪ੍ਰੇਟਿਵ ਬੈਂਕ ਦਾ ਮੁਲਾਜ਼ਮ ਅਮਨ ਸ਼ਰਮਾ ਦਾ ਹੈ। ਇਨ੍ਹਾਂ ਦਾ ਮ੍ਰਿਤਕ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਹ ਦੋਵੇਂ ਹੀ ਉਸ ਨੂੰ ਪੈਸਿਆਂ ਲਈ ਪ੍ਰੇਸ਼ਾਨ ਕਰ ਰਹੇ ਸਨ ਜਿਸ ਦੇ ਬਾਅਦ ਮ੍ਰਿਤਕ ਨੇ ਸੁਸਾਈਡ ਕਰਨ ਦਾ ਫੈਸਲਾ ਲਿਆ।
ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਤਨੀ ਤੇ ਡਾਕਟਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮਾਂ ਖਿਲਾਫ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: