ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਦੀਪ ਸਿੰਘ ਢਿੱਲੋਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਦੀ 2 ਦਿਨ ਦੀ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਢਿੱਲੋਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ 16 ਮਈ ਨੂੰ ਢਿੱਲੋਂ ਨੂੰ ਫਿਰੋਜ਼ਪੁਰ ਵਿਜੀਲੈਂਸ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਵੱਲੋਂ ਫਰੀਦਕੋਟ ਅਦਾਲਤ ਵਿਚ ਢਿੱਲੋਂ ਨੂੰ ਪੇਸ਼ ਕਰਕੇ 10 ਦਿਨ ਦੀ ਪੁਲਿਸ ਰਿਮਾਂਡ ਮੰਗੀ ਗਈ। ਅਦਾਲਤ ਨੇ 22 ਮਈ ਤੱਕ 5 ਦਿਨ ਦੀ ਵਿਜੀਲੈਂਸ ਰਿਮਾਂਡ ਦਿੱਤੀ।
ਵਿਜੀਲੈਂਸ ਵੱਲੋਂ ਢਿੱਲੋਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦੀ ਰਿਮਾਂਡ ਇਹ ਕਹਿੰਦੇ ਹੋਏ ਮੰਗੀ ਗਈ ਕਿ ਢਿੱਲੋਂ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਹਨ ਜਦੋਂ ਕਿ ਇਨ੍ਹਾਂ ਤੋਂ ਹੁਣ ਕਈ ਜਾਣਕਾਰੀਆਂ ਹਾਸਲ ਕਰਨੀਆਂ ਬਾਕੀ ਹਨ ਪਰ ਅਦਾਲਤ ਵੱਲੋਂ 2 ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਗਈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : 6 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
24 ਮਈ ਨੂੰ ਦੁਪਹਿਰ 2 ਦਿਨ ਦੀ ਵਿਜੀਲੈਂਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਨੇ ਕਿੱਕੀ ਢਿੱਲੋਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਹੁਣ ਵਿੱਕੀ ਢਿੱਲੋਂ ਦੀ 7 ਜੂਨ ਨੂੰ ਫਿਰ ਪੇਸ਼ੀ ਹੈ। ਉਸ ਪੇਸ਼ੀ ਦੌਰਾਨ ਹੀ ਪਤਾ ਲੱਗੇਗਾ ਕਿ ਕੋਰਟ ਢਿੱਲੋਂ ਖਿਲਾਫ ਹੋਰ ਕੀ ਐਕਸ਼ਨ ਲੈਂਦੀ ਹੈ।
ਦੱਸ ਦੇਈਏ ਕਿ ਢਿੱਲੋਂ ਦਾ ਪਰਿਵਾਰ ਪਿਛਲੇ 5 ਦਹਾਕਿਆਂ ਤੋਂ ਫਰੀਦਕੋਟ ਦੀ ਰਾਜਨੀਤੀ ਵਿਚ ਸਰਗਰਮ ਹੈ। ਉਨ੍ਹਾਂ ਦੇ ਪਿਤਾ ਜਸਮੰਤ ਸਿੰਘ ਢਿੱਲੋਂ ਤੇ ਮਾਤਾ ਜਗਦੀਸ਼ ਕੌਰ ਢਿੱਲੋਂ ਵੀ ਫਰੀਦਕੋਟ ਵਿਧਾਨ ਸਭਾ ਖੇਤਰ ਦੀ ਅਗਵਾਈ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: