ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਸੰਕਟ ਵਿਚ ਹੈ। ਵਿਰੋਧੀਆਂ ਨੇ ਉਨ੍ਹਾਂ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ ਕੀਤਾ ਹੈ ਤੇਪਾਕਿਸਤਾਨ ਦੀ ਰਾਜਨੀਤੀ ਵਿਚ ਬਣੇ ਹਾਲਾਤ ਇਸੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣਾ ਪੈ ਸਕਦਾ ਹੈ। ਹਾਲਾਂਕਿ ਇਮਰਾਨ ਖਾਨ ਦਾਅਵਾ ਕਰ ਰਹੇ ਹਨ ਕਿ ਉਹ ਸਰਕਾਰ ਵਿਚ ਬਣੇ ਰਹਿਣਗੇ ਤੇ ਵਿਰੋਧੀ ਧਿਰ ਦੇ ਦਾਅਵਿਆਂ ਵਿਚ ਕੋਈ ਦਮ ਨਹੀਂ ਹੈ। ਇਸੇ ਦਰਮਿਆਨ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਇਮਰਾਨ ‘ਤੇ ਤੰਜ ਕੱਸੇ ਹਨ।
ਇਕ ਟਵੀਟ ਵਿਚ ਰੇਹਾਮ ਖਾਨ ਨੇ ਲਿਖਿਆ ਇਸ ਇਨਸਾਨ ਨੂੰ ਕੁਝ ਨਹੀਂ ਚਾਹੀਦਾ। ਇਮਰਾਨ ਖਾਨ ਨੇ ਆਪਣੀ ਜ਼ਿੰਦਗੀ ਵਿਚ ਸਭ ਕੁਝ ਹਾਸਲ ਕੀਤਾ ਹੈ। ਨਾਂ, ਪੈਸਾ, ਸ਼ੌਹਰਤ, ਇਜ਼ਤ। ‘ਇਸ ਆਦਮੀ ਕੋਲ ਸਭ ਕੁਝ ਹੈ ਪਰ ਅਕਲ ਨਹੀਂ।’ ਦੱਸ ਦੇਈਏ ਕਿ ਰੇਹਮ ਤੇ ਇਮਰਾਨ ਦੇ ਵਿਆਹ ਤੋਂ 6 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ। 6 ਜਨਵਰੀ 2015 ਨੂੰ ਦੋਵਾਂ ਦਾ ਵਿਆਹ ਹੋਇਆ ਸੀ।
ਰੇਹਮ ਖਾਨ ਨੇ ਕਿਹਾ ਕਿ ਇਮਰਾਨ ਦੇ ਅਸਤੀਫਾ ਦੇਣ ਦਾ ਸਮਾਂ ਖਤਮ ਹੋ ਚੁੱਕਾ ਹੈ। ਕਲ ਵੀ ਸਮਾਂ ਸੀ ਉਨ੍ਹਾਂ ਕੋਲ ਕਿ ਉਹ ਅਸਤੀਫਾ ਦੇ ਦਿੰਦੇ। ਰੇਹਮ ਨੇ ਕਿਹਾ ਕਿ ਇਮਰਾਨ ਖਾਨ ਚੋਰ ਦਰਵਾਜ਼ੇ ਤੋਂ ਸੱਤਾ ਵਿਚ ਆਏ ਸਨ। ਇਮਰਾਨ ਨੇ ਅਸੂਲਾਂ ਦੀ ਪ੍ਰਵਾਹ ਨਹੀਂ ਕੀਤੀ। ਮੈਂ ਨਵੰਬਰ 201 ਤੋਂ ਪਾਕਿਸਤਾਨ ਵਿਚ ਹਾਂ। ਮੈਂ ਬਹੁਤ ਕੁਝ ਦੇਖਿਆਹੈ। ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ ਨੂੰ ਲੈ ਕੇ ਉਨ੍ਹਾਂ ਦੀ ਸਾਬਕਾ ਪਤਨੀ ਨੇ ਕਿਹਾ ਕਿ ਕੋਈ ਵੀ ਇਮਰਾਨ ਖਾਨ ਨਾਲ ਜੁੜਨਾ ਨਹੀਂ ਚਾਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਰੇਹਮ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਲੋਕ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਅੱਗੇ ਇਮਰਾਨ ਦੇ ਨਾਂ ‘ਤੇ ਵੋਟ ਨਹੀਂ ਮਿਲੇਗਾ। ਉਹ ਅੱਗੇ ਵੱਲ ਦੇਖ ਰਹੇ ਹਨ। ਰੇਹਮ ਨੇ ਕਿਹਾ ਕਿ ਇਮਰਾਨ ਖਾਨ ‘ਤੇ ਲੋਕਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਦੀ ਪਾਰਟੀ ‘ਤੇ ਵੀ ਲੋਕਾਂ ਨੂੰ ਭਰੋਸਾ ਨਹੀਂ ਹੈ। ਰੇਹਮ ਨੇ ਕਿਹਾ ਕਿ ਇਸ ਰੇਸ ਵਿਚ ਕੋਈ ਹੋਰ ਨਹੀਂ ਸੀ। ਉਹ ਦੌੜ ਨਹੀਂ ਸਕਦੇ, ਇਸ ਲਈ ਉਹ ਹਾਰ ਗਏ। ਇਮਰਾਨ ਬੁਰੀ ਤਰ੍ਹਾਂ ਫੇਲ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਕਰਮ ਕਰਨ ਵਿਚ ਵਿਸ਼ਵਾਸ ਰੱਖਦੀ ਹਾਂ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਤੋਂ ਸੜਕ ਦਾ ਸਫ਼ਰ ਹੋਇਆ ਮਹਿੰਗਾ, NHAI ਨੇ ਟੋਲ ਰੇਟਾਂ ‘ਚ ਕੀਤਾ ਵਾਧਾ
ਇਮਰਾਨ ਤੇ ਬੁਸ਼ਰਾ ਨੇ ਜੋ ਮੇਰੇ ਖਿਲਾਫ ਏਜੰਡਾ ਚਲਾਇਆ, ਮੇਰੇ ਬਾਰੇ ਕੀ ਨਹੀਂ ਕਿਹਾ ਗਿਆ। ਇਹ ਅਫਸੋਸ ਦੀ ਗੱਲ ਹੈ। ਰੇਹਮ ਨੇ ਕਿਹਾ ਕਿ ਇਮਰਾਨ ਖਾਨ ਲਈ ਬੇਭਰੋਸਗੀ ਮਤਾ ਬਰਦਾਸ਼ਤ ਦੇ ਬਾਹਰ ਹੈ। ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਪਾਕਿਸਤਾਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਖੁਦ ਨੂੰ ਵੀ ਤਬਾਹ ਕੀਤਾ ਤੇ ਮੈਨੂੰ ਵੀ ਤਬਾਹ ਕੀਤਾ।