ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਜ 12ਵੀਂ ਦਾ ਇੰਗਲਿਸ਼ ਦਾ ਪੇਪਰ ਰੱਦ ਹੋ ਗਿਆ ਹੈ। ਇਸ ਦੇ ਬਾਅਦ ਪ੍ਰੀਖਿਆ ਨਿਰਦੇਸ਼ਕ ਨੇ ਸਮੂਹ ਸਕੂਲ ਸਿੱਖਿਆ, ਕੇਂਦਰ ਕੰਟਰੋਲਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਅੱਜ 24.2.2023 ਨੂੰ 12ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਹੋਣਾ ਸੀ ਜਿਸ ਨੂੰ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ।
ਇਸ ਦੌਰਾਨ ਪ੍ਰੀਖਿਆ ਸੰਚਾਲਕ ਨੇ ਹਦਾਇਤ ਜਾਰੀ ਕੀਤੀ ਹੈ ਕਿ ਅੱਜ ਹੋਣ ਵਾਲੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਦਾ ਪੈਕੇਟ ਨਾ ਖੋਲ੍ਹਿਆ ਜਾਵੇ। ਜੇਕਰ ਕਿਸੇ ਸਕੂਲ ਨੇ ਪ੍ਰਸ਼ਨ ਪੱਤਰ ਦਾ ਪੈਕੇਟ ਖੋਲ੍ਹ ਲਿਆ ਹੈ ਤਾਂ ਉਸ ਬਾਰੇ ਤੁਰੰਤ ਕੰਟਰੋਲਰ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਈ-ਮੇਲ controller.pseb@punjab.gov.in ‘ਤੇ ਰਿਪੋਰਟ ਕੀਤੀ ਜਾਵੇ। ਈ-ਮੇਲ ਜ਼ਰੀਏ ਦੱਸਿਆ ਜਾਵੇ ਕਿ ਸਮੇਂ ਤੋਂ ਪਹਿਲਾਂ ਇਹ ਪੇਪਰ ਕਿਵੇਂ ਅਤੇ ਕਿਸ ਅਧਿਕਾਰੀ ਨੇ ਕਿੰਨੇ ਵਜੇ ਖੋਲ੍ਹਿਆ ਹੈ। ਤੁਰੰਤ ਪ੍ਰਭਾਵ ਨਾਲ ਇਸ ਪੈਕੇਟ ਨੂੰ ਬੈਂਕ ਵਿਚ ਵਾਪਸ ਜਮ੍ਹਾ ਕਰਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: